International
ਕੈਲੀਫੋਰਨੀਆ ਵਿਚ 6 ਸਾਲਾ ਬੱਚੇ ਦੀ ਗੋਲੀ ਮਾਰ ਕੇ ਹੱਤਿਆ
ਸੈਕਰਾਮੈਂਟੋ – ਓਰੇਂਜ (ਦੱਖਣੀ ਕੈਲੀਫੋਰਨੀਆ) ਵਿਚ ਇਕ 6 ਸਾਲ ਬੱਚੇ ਦੀ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦੋਂ ਉਸ ਦੀ ਮਾਂ ਉਸ ਨੂੰ ਕਾਰ ਵਿਚ ਸਕੂਲ ਛੱਡਣ ਜਾ ਰਹੀ ਸੀ। ਐਡਨ ਲੀਓਸ ਨਾਮੀ ਬੱਚਾ ਕਾਰ ਦੀ ਪਿਛਲੀ ਸੀਟ ’ਤੇ ਬੈਠਾ ਸੀ, ਜਦੋਂ ਨੇੜੇ ਦੀ ਲੰਘ ਰਹੇ ਹੋਰ ਵਾਹਨ ਦੇ ਡਰਾਈਵਰ ਨੇ ਉਸ ਦੇ ਗੋਲੀ ਮਾਰ ਦਿੱਤੀ। ਉਸ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦਾ ਪੇਟ ਜ਼ਖਮੀ ਹੋ ਗਿਆ ਹੈ।
ਮਾਂ ਨੇ ਉਸ ਦੇ ਪੇਟ ਵਿਚੋਂ ਖੂਨ ਨਿਕਲਦਾ ਵੇਖਿਆ ਤੇ ਉਸ ਦੀਆਂ ਬਾਂਹਾਂ ਵਿਚ ਹੀ ਬੱਚਾ ਦਮ ਤੋੜ ਗਿਆ। ਪੁਲਿਸ ਅਨੁਸਾਰ ਬੱਚੇ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਲੜਕੇ ਦੀ ਭੈਣ ਅਲੈਕਸਿਸ ਕਲੂਨਨ ਤੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਉਹ ਕਾਤਲ ਨੂੰ ਲੱਭਣ ਦੀ ਬੇਨਤੀ ਕਰ ਰਹੀਆਂ ਸਨ।