International

‘ਇਟਲੀ’ਸ਼ਹੀਦ ਭਗਤ ਸਿੰਘ ਸਭਾ ਰੋਮ ਵੱਲੋਂ ਚੌਥਾ ਤੀਜ ਫੈਸਟੀਵਲ ਪ੍ਰੋਗਰਾਮ 14 ਅਗਸਤ ਨੂੰ ਕਰਵਾਇਆ ਜਾਵੇਗਾ’

ਰੋਮ ਇਟਲੀ- ਪੰਜਾਬੀ ਸੱਭਿਆਚਾਰ ਦੀਆਂ ਬਾਤਾਂ ਪਾਉਂਦਾ ਤੀਆਂ ਦਾ ਤਿਉਹਾਰ ਜੋ ਕਿ ਪੰਜਾਬਣ ਮੁਟਿਆਰਾਂ ਵੱਲੋਂ ਦੇਸ਼ਾ ਵਿਦੇਸ਼ਾ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਪੰਜਾਬਣ ਮੁਟਿਆਰਾਂ ਇਹ ਤਿੳਹਾਰ ਰੰਗ ਬਰੰਗੀਆਂ ਪੰਜਾਬੀ ਪੁਸ਼ਾਕਾਂ ਅਤੇ ਗਹਿਣੇ ਪਹਿਣ ਢੋਲ ਅਤੇ ਗੀਤਾਂ ਤੇ ਗਿੱਧਾ ਪਾ ਕੇ ਮਨਾਉਂਦੀਆਂ ਹਨ, ਇਟਲੀ ਦੇ ਸ਼ਹਿਰ ਰੋਮ ਵਿਖੇ ਸ਼ਹੀਦ ਭਗਤ ਸਿੰਘ ਸਭਾ ਰੋਮ ਵੱਲੋਂ ਵਿਦੇਸ਼ ’ਚ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਚੌਥਾ ਤੀਆਂ ਦਾ ਮੇਲਾ 14 ਅਗਸਤ ਨੂੰ ਰਸਾਈ ਇੰਡੀਅਨ ਰੈਂਸਟੋਰੈਂਟ ਤੋਰਪੀਨਾਤਾਰਾ ਵਿਖੇ ਮਨਾਇਆ ਜਾ ਰਿਹਾ ਹੈ, ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਸਭਾ ਰੋਮ ਦੇ ਸਰਪ੍ਰਸਤ ਬੌਬੀ ਅਟਵਾਲ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਸਭਾ ਰੋਮ ਦੁਆਰਾ ਚੌਥਾ ਤੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਇਲਾਕੇ ਦੀਆਂ ਮੁਟਿਆਰਾਂ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੀਆਂ ਉਨ੍ਹਾਂ ਦੱਸਿਆ ਕਿ ਸਭਾ ਵੱਲੋਂ ਕਰਵਾਇਆ ਜਾ ਰਿਹਾ ਇਹ ਤੀਆਂ ਦਾ ਮੇਲਾ ਔਰਤਾਂ ਲਈ ਬਿਲਕੁਲ ਹੀ ਫਰੀ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਡੀ ਜੇ ਅਤੇ ਢੋਲੀ ਦੇ ਨਾਲ ਨਾਲ ਖਾਣ ਪੀਣ ਦਾ ਖਾਸ ਪ੍ਰਬੰਧ ਕੀਤਾ ਜਾ ਰਿਹਾ ਹੈ, ਸ਼ਹੀਦ ਭਗਤ ਸਿੰਘ ਸਭਾ ਰੋਮ ਵੱਲੋਂ ਗੁਰਪਾਲ ਸਿੰਘ ਜੋਹਲ, ਜਗਰੂਪ ਜੋਹਲ, ਦੀਦਾਰ ਦਾਰੀ, ਬਲਦੇਵ ਸਿੰਘ, ਰਾਜ ਕੁਮਾਰ, ਜਸਵਿੰਦਰ ਪੱਪੀ,ਦਲਵਿਦਰ ਕਾਲਾ, ਜਿਦਰ ਸੰਧੂ, ਤਰਨਵੀਰ ਸਿੰਘ, ਬੰਤ ਚੀਮਾ,ਸੁਖਾ ਤੇਹਿਗ ਆਦਿ ਤੀਆਂ ਦੇ ਮੇਲੇ ਲਈ ਵਿਸ਼ੇਸ਼ ਸਹਿਯੋਗ ਦੇ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close