EntertainmentInternational

ਮੁੜ ਚਮਕੇ ਦਿਲਜੀਤ ਦੌਸਾਂਝ, ਦੱਖਣੀ ਏਸ਼ੀਆ ਦੇ ਚੋਟੀ ਦੇ 50 ਸਿਤਾਰਿਆਂ ’ਚ ਚੌਥੇ ਨੰਬਰ ’ਤੇ ਮਾਰੀ ਬਾਜ਼ੀ

ਚੰਡੀਗੜ੍ਹ: ਦੁਨੀਆ ਭਰ ‘ਚ ਆਪਣੀ ਗਾਇਕੀ ਨਾਲ ਨਾਮਣਾ ਖੱਟਣ ਵਾਲੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਇੱਕ ਵਾਰ ਮੁੜ ਸੁਰਖੀਆਂ ‘ਚ ਹਨ। ਇਸ ਵਾਰ ਦਲਜੀਤ ਨੇ ਯੂ.ਕੇ. ਦੇ 50 ਸਿਖਰਲੇ ਏਸ਼ੀਆਈ ਸਿਤਾਰਿਆਂ ‘ਚ ਆਪਣਾ ਝੰਡਾ ਬੁਲੰਦ ਕੀਤਾ ਹੈ। ਦਿਲਜੀਤ ਨੂੰ ਯੂਕੇ ਦੇ 50 ਸਿਤਾਰਿਆਂ ‘ਚ ਚੌਥਾ ਸਥਾਨ ਹਾਸਲ ਹੋਇਆ ਹੈ। ਇਸ ਤੋਂ ਇਲਾਵਾ ਪਹਿਲੇ ਤਿੰਨ ਸਥਾਨਾਂ ‘ਤੇ ਬਾਲੀਵੁੱਡ ਦੇ ਸਿਤਾਰੇ ਛਾਏ ਹੋਏ ਹਨ।

ਦਿਲਜੀਤ ਨੂੰ ਇਹ ਸਥਾਨ ਆਪਣੇ ਸ਼ਾਨਦਾਰ ਕੰਮ ਅਤੇ ਸਭ ਤੋਂ ਵੱਡੇ ਪੰਜਾਬੀ ਸਿਤਾਰੇ ਵੱਜੋਂ ਮਿਲਿਆ ਹੈ। ਚੌਥੇ ਸਥਾਨ ‘ਤੇ ਰਹੇ ਦਿਲਜੀਤ ਦੋਸਾਂਝ ਨੇ ਇੱਕ ਅਭਿਨੇਤਾ ਅਤੇ ਗਾਇਕ ਦੇ ਤੌਰ ‘ਤੇ ਸ਼ਾਨਦਾਰ ਕੰਮ ਦੇ ਨਾਲ ਸਭ ਤੋਂ ਵੱਡੇ ਪੰਜਾਬੀ ਸਿਤਾਰੇ ਵਜੋਂ ਆਪਣੇ ਸਥਾਨ ਦੀ ਪੁਸ਼ਟੀ ਕੀਤੀ, ਜਿਸ ਵਿੱਚ ਸਿਨੇਮਾ, ਪ੍ਰਮੁੱਖ ਅੰਤਰ-ਰਾਸ਼ਟਰੀ ਸੰਗੀਤ ਸਹਿਯੋਗ ਅਤੇ ਕੈਲੀਫੋਰਨੀਆ ਵਿੱਚ ਵੱਕਾਰੀ ਕੋਚੇਲਾ ਵੈਲੀ ਸੰਗੀਤ ਅਤੇ ਕਲਾ ਫੈਸਟੀਵਲ ਵਿੱਚ ਇੱਕ ਸ਼ਾਨਦਾਰ ਪ੍ਰਦਰਸ਼ਨ ਸ਼ਾਮਲ ਹੈ।

 

Show More

Related Articles

Leave a Reply

Your email address will not be published. Required fields are marked *

Close