Canada

ਦੂਬੇ ਨੂੰ ਲੱਗੀ ਸੱਟ, ਵਰਲਡ ਚੈਂਪੀਅਨਸ਼ਿਪ ਨਹੀਂ ਖੇਡਣਗੇ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਨੇਡਾ ਦੇ ਆਈਸ ਹਾਕੀ ਖਿਡਾਰੀ ਡਿਲਨ ਦੂਬੇ ਨੂੰ ਆਈ. ਆਈ. ਐਚ. ਐਫ. ਵਰਲਡ ਚੈਂਪੀਅਨਸ਼ਿਪ ਦੇ ਲਈ ਟੀਮ ਕੈਨੇਡਾ ਵਿਚ ਸ਼ਾਮਲ ਹੋਣ ਲਈ ਵੀਰਵਾਰ ਨੂੰ ਲਤਾਵੀਆ ਦੀ ਫਲਾਈਟ ਲੈਣੀ ਸੀ ਪਰ ਉਹ ਰਵਾਨਾ ਨਹੀਂ ਹੋ ਸਕੇ। ਜਾਣਕਾਰੀ ਦੇ ਅਨੁਸਾਰ ਸੱਟ ਲੱਗਣ ਕਾਰਨ ਉਹ ਇਸ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲੈ ਸਕਣਗੇ। ਆਯੋਜਕਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਵੈਂਕੂਵਰ ਕੈਨਕਸ ਦੇ ਖਿਲਾਫ ਫਲੇਮਸ ਦੇ ਸੀਜ਼ਨ ਦੇ ਸਮਾਪਤੀ ਮੈਚ ਵਿਚ ਟ੍ਰੈਵਿਸ ਹੈਮੋਨਿਕ ਦੇ ਨਾਲ ਟੱਕਰ ਲੱਗਣ ਕਾਰਨ ਦੂਬੇ ਜ਼ਖਮੀ ਹੋ ਗਏ। ਇਸ ਹਾਦਸੇ ਵਿਚ ਉਹ ਬੇਹੋਸ਼ ਹੋ ਗਏ ਅਤੇ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਉਨ੍ਹਾਂ ਦੀ ਸੱਟ ਬਾਰੇ ਹਾਕੀ ਕੈਨੇਡਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਦੱਸ ਦਿੱਤਾ ਗਿਆ ਹੈ ਕਿ ਉਹ ਇਸ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲੈ ਸਕਣਗੇ।

Show More

Related Articles

Leave a Reply

Your email address will not be published. Required fields are marked *

Close