Entertainment

ਡੀ ਡੀ ਪੰਜਾਬੀ ਛਣਕਾਰ ਪ੍ਰੋਗਰਾਮ ਵਿੱਚ ਵੀਰਵਾਰ 1 ਸਤੰਬਰ ਨੂੰ  ਰਾਤ ਦੇ  8 ਵਜੇ ਬਲਵੀਰ ਸ਼ੇਰਪੁਰੀ ਦਾ ਗੀਤ ਅਣਖੀ ਪੁੱਤ ਪੰਜਾਬ ਦੇ ਲੈ ਕੇ ਹਾਜ਼ਰ ਹੋਵੇਗਾ  

 ਨਿਊਯਾਰਕ (ਰਾਜ ਗੋਗਨਾ )—ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਡੀ ਡੀ ਪੰਜਾਬੀ ਦੇ ਵਰਾਇਟੀ ਪ੍ਰੋਗਰਾਮ ਛਣਕਾਰ ਵਿੱਚ 1ਸਤੰਬਰ ਦਿਨ ਵੀਰਵਾਰ ਰਾਤ 8 ਵਜੇ ਨਵੇਂ ਟਰੈਕ (ਅਣਖੀ ਪੁੱਤ ਪੰਜਾਬ ਦੇ )ਲੈਕੇ ਹਾਜ਼ਰ ਹੋ ਰਹੇ ਹਨ। ਜਾਣਕਾਰੀ ਸਾਂਝੀ ਕਰਦਿਆਂ ਪ੍ਰਸਿੱਧ ਗੀਤਕਾਰ ਸੇਵਾ ਸਿੰਘ ਨੌਰਥ ਨੇ ਕਿਹਾ ਕਿ ਗਦਰੀ ਬਾਬੇ ਅਤੇ ਬਚਾ ਲੳ ਵਾਤਾਵਰਨ ਵਰਗੇ ਵਿਸ਼ਿਆਂ ਨਾਲ ਨਾਲ ਚਰਚਿਤ ਪ੍ਰਸਿੱਧ ਲੋਕ ਗਾਇਕ  ਬਲਵੀਰ ਸ਼ੇਰਪੁਰੀ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਅਤੇ ਉਨ੍ਹਾਂ ਦੇ  ਬੁਲੰਦ ਹੌਸਲੇ ਦੀ ਗੱਲ ਕਰਦੇ ਨਵੇਂ ਟਰੈਕ “ਅਣਖੀ ਪੁੱਤ ਪੰਜਾਬ ਦੇ” ਨੂੰ  ਗੀਤਕਾਰ ਸਿੰਘਦਾਰ ਇਕਬਾਲ ਸਿੰਘ (ਯੂ ਐਸ ਏ) ਨੇ ਲਿਖਿਆ ਅਤੇ ਅਮਰਿੰਦਰ ਕਾਹਲੋ ਦੇ ਮਿਊਜ਼ਿਕ ਨਾਲ ਸਿੰਗਾਰਿਆ ਹੋਇਆ ਹੈ।ਇਹ ਟਰੈਕ ਸੇਵਾ ਸਿੰਘ ਨੌਰਥ ਦੀ ਪੇਸ਼ਕਾਰੀ ਅਤੇ ਪਰਲ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਯੂ ਟਿਊਬ ਸੋਸ਼ਲ ਮੀਡੀਆ ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗੀਤ ਦੀ ਵੀਡੀਓ ਬਿੱਟੂ ਅਰੌੜਾ ਦੀ ਟੀਮ ਕੈਮਰਾਮੈਨ ਗੋਰਾ ਧੰਨੋਵਾਲੀ ਦੀ ਮਿਹਨਤ ਸਦਕਾ  ਤਿਆਰ ਕੀਤੀ ਗਈ ਹੈ। ਇਸ ਗੀਤ ਤੋਂ ਸਰੋਤਿਆਂ ਅਤੇ ਸਮਾਜ ਨੂੰ ਬਹੁਤ ਉਮੀਦਾਂ ਹਨ।
Show More

Related Articles

Leave a Reply

Your email address will not be published. Required fields are marked *

Close