International

ਯੂਏਈ ਵਿਚ ਰਹਿ ਰਹੇ ਭਾਰਤੀ ਡਾਕਟਰਾਂ ਲਈ ਖੁਸ਼ਖ਼ਬਰੀ, ਸਾਰਿਆਂ ਨੂੰ ਮਿਲੇਗਾ ਗੋਲਡਨ ਵੀਜ਼ਾ

ਦੁਬਈ- ਸੰਯੁਕਤ ਅਰਬ ਅਮੀਰਾਤ ਵਿਚ ਰਹਿਣ ਵਾਲੇ ਡਾਕਟਰਾਂ ਨੂੰ ਹੁਣ ਗੋਲਡਨ ਵੀਜ਼ਾ ਦਿੱਤਾ ਜਾਵੇਗਾ। ਫੈਡਰਲ ਅਥਾਰਿਟੀ ਫਾਰ ਆਈਡੈਂਟਿਟੀ ਐਂਡ ਸਿਟੀਜ਼ਨਸ਼ਿਪ ਨੇ ਯੂਏਈ ਵਿਚ ਰਹਿਣ ਵਾਲੇ ਡਾਕਟਰਾਂ ਨੂੰ ਗੋਲਡਨ ਵੀਜ਼ਾ ਜਾਰੀ ਕਰਨ ਦੀ ਸੁਵਿਧਾ ਦੇ ਲਈ ਗੋਲਡਨ ਰੈਜੀਡੈਂਸੀ ਸਰਵਿਸਿਜ ਦੀ ਸ਼ੁਰੂਆਤ ਕੀਤੀ ਹੈ। ਯੂਏਈ ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਨਿਰਦੇਸ਼ ਤੋਂ ਬਾਅਦ ਡਾਕਟਰਾਂ ਦੇ ਲਈ ਇਸ ਸੁਵਿਧਾ ਸ਼ੁਰੂ ਕੀਤੀ ਜਾਵੇਗੀ।
ਸੇਵਾਵਾਂ ਦੇ ਤਹਿਤ ਡਾਕਟਰਾਂ ਅਤੇ ਉਨ੍ਹਾਂ ਦੇ ਪਰਵਾਰ ਨੂੰ ਦਸ ਸਾਲ ਦਾ ਰੈਜ਼ੀਡੈਂਸੀ ਵੀਜ਼ਾ ਮਿਲੇਗਾ। ਯੂਏਈ ਇਹ ਸੁਵਿਧਾ ਇਸ ਲਈ ਦੇ ਰਿਹਾ ਹੈ ਤਾਕਿ ਕੌਮਾਤਰੀ ਮੰਚ ’ਤੇ ਨੌਕਰੀ, ਨਿਵਾਸ ਅਤੇ ਪੜ੍ਹਾਈ ਦੇ ਲਈ ਉਹ ਅਪਣੀ ਪਛਾਣ ਸਭ ਤੋਂ ਪਸੰਦੀਦਾ ਦੇਸ਼ ਦੇ ਰੂਪ ਵਿਚ ਬਣਾ ਸਕਣ। ਆਈਸੀਏ ਦੇ ਕਾਰਜਵਾਹਕ ਮਹਾਨਿਦੇਸ਼ਕ ਮੇਜਰ ਜਨਰਲ ਸੁਹੈਲ ਖਲੀ ਨੇ ਕਿਹਾ ਕਿ ਯੂਏਈ ਦੇ ਸਾਰੇ ਡਾਕਟਰਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਗੋਲਡਨ ਵੀਜ਼ਾ ਦੇਣਾ ਉਨ੍ਹਾਂ ਦੀ ਪ੍ਰਸ਼ੰਸਾ ਕਰਨਾ ਹੈ ਜਿਨ੍ਹਾਂ ਨੇ ਕੋਰੋਨਾ ਮਹਾਮਾਰੀ ਨੂੰ ਰੋਕਣ ਦੇ ਲਈ ਅਪਣਾ ਯੋਗਦਾਨ ਦਿੱਤਾ। ਯੂਏਈ ਵਿਚ ਵੱਡੀ ਗਿਣਤੀ ਵਿਚ ਭਾਰਤੀ ਡਾਕਟਰ ਕੰਮ ਕਰਦੇ ਹਨ ਜਿਨ੍ਹਾਂ ਇਸ ਫੈਸਲੇ ਨਾਲ ਸਿੱਧਾ ਫਾਇਦਾ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਆਈਸੀਏ ਸਿਹਤ ਅਤੇ ਰੋਕਥਾਮ ਮੰਤਰਾਲੇ ਅਤੇ ਹੋਰ ਅਧਿਕਾਰੀਆਂ ਦੇ ਨਾਲ ਸਹਿਯੋਗ ਕਰ ਰਿਹਾ ਹੈ ਤਾਕਿ ਰਜਿਸਟਰਡ ਡਾਕਟਰਾਂ ਦੇ ਲਈ ਗੋਲਡਨ ਵੀਜ਼ਾ ਹਾਸਲ ਕਰਨ ਦੀ ਪ੍ਰਕਿਰਿਆਵਾਂ ਨੂੰ ਸੌਖਾ ਕੀਤਾ ਜਾ ਸਕੇ ਅਤ ਸ਼ੇਖ ਮੁਹਮਦ ਦੇ ਫੈਸਲੇ ਨੂੰ ਲਾਗੂ ਕੀਤਾ ਜਾ ਸਕੇ।

Show More

Related Articles

Leave a Reply

Your email address will not be published. Required fields are marked *

Close