Canada

ਕੌਂਸਲਰ ਜਾਰਜ ਚਾਹਲ ਨੇ ਪੁਲਿਸ ਬਜਟ ਸਬੰਧੀ ਨਿਆਂ ਮੰਤਰੀ ਦੇ ਬਿਆਨ ਦੀ ਕੀਤੀ ਅਲੋਚਨਾ

ਕੈਲਗਰੀ, (ਦੇਸ ਪੰਜਾਬ ਟਾਈਮਜ਼): ਕੈਲਗਰੀ ਸਿਟੀ ਕੌਂਸਲਰ ਜਾਰਜ ਚਾਹਲ ਨੇ ਅਲਬਰਟਾ ਦੇ ਨਿਆਂ ਮੰਤਰੀ ‘ਤੇ ਪੁਲਿਸ ਫੰਡਾਂ ਨੂੰ ਲੈ ਕੇ ਘਟੀਆ ਕਿਸਮ ਦੀ ਰਾਜਨੀਤੀ ਕਰਨ ਦੇ ਦੋਸ਼ ਲਾਏ ਹਨ। ਬੀਤੇ ਦਿਨੀਂ ਕੈਸੀ ਮਾਡੂ ਨੇ ਪੁਲਿਸ ਦੇ ਬਜਟ ‘ਚ ਕੀਤੇ ਜਾ ਰਹੇ 20 ਮਿਲੀਅਨ ਡਾਲਰ ਦੇ ਵਾਧੇ ਦੇ ਪ੍ਰਸਤਾਵ ਦੀ ਅਲੋਚਨਾ ਕਰਦਿਆ ਕਿਹਾ ਸੀ ਕਿ ਇਹ ਪੈਸਾ ਸਮਾਜਿਕ ਪ੍ਰੋਗਰਾਮਾਂ ਅਤੇ ਕਮਿਊਨਿਟੀ ‘ਚ ਪਹੁੰਚਾਉਣਾ ਚਾਹੀਦਾ ਹੈ ਅਤੇ ਉਹ ਪੁਲਿਸ ਬਜਟ ਦੇ ਇਸ ਪੈਸੇ ਨੂੰ ਮਾਨਸਿਕ ਸਿਹਤ ਸਬੰਧੀ ਆਉਂਦੀਆਂ ਕਾਲਾਂ ਨੂੰ ਘਟਾਉਣ ਅਤੇ ਨਸ਼ਿਆਂ ਦੇ ਮੁੱਦਿਆਂ ਵਾਲੇ ਲੋਕਾਂ ਲਈ ਸਮਰਥਨ ਕਰਨਗੇ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਕੌਂਸਲਰ ਜਾਰਜ ਚਾਹਲ ਜੋ ਕਿ ਕੈਲਗਰੀ ਪੁਲਿਸ ਕਮਿਸ਼ਨ ਦਾ ਮੈਂਬਰ ਅਤੇ ਸ਼ਹਿਰ ਦੀ ਪਬਲਿਕ ਸੇਫਟੀ ਟਾਸਕ ਫੋਰਸ ਦਾ ਚੇਅਰਮੈਨ ਹੈ, ਨੇ ਮਾਡੂ ਦੇ ਇਸ ਬਿਆਨ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਮਾਡੂ ਸਥਿਤੀਆਂ ਨੂੰ ਗਲਤ ਦਰਸਾ ਰਿਹਾ ਹੈ। ਚਾਹਲ ਨੇ ਕਿਹਾ ਇਸ ਮੁੱਦੇ ‘ਤੇ ਗੱਲਬਾਤ ਕਰਨ ਲਈ ਉਨ੍ਹਾਂ ਨਾਲ ਮੈਂ ਕਈ ਵਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਮਾਡੂ ਨੇ ਕੋਈ ਹੁੰਗਾਰਾ ਨਹੀਂ ਭਰਿਆ। ਚਾਹਲ ਨੇ ਕਿਹਾ ”ਜੇ ਤੁਸੀਂ ਅਜਿਹੇ ਬਿਆਨਬਾਜ਼ੀ ਦੀ ਵਰਤੋਂ ਕਰਦੇ ਹੋ ਅਤੇ ਲੋਕਾਂ ਨੂੰ ਕਾਰਕੁੰਨ, ਸਮਾਜਵਾਦੀ ਜਾਂ ਮਾਰਕਸਵਾਦੀ ਬੁਲਾਓਗੇ ਤਾਂ ਇਹ ਉਨ੍ਹਾਂ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦਾ। ਲੋਕਾਂ ‘ਚ ਕਾਫੀ ਮਹੱਤਵਪੂਰਨ ਸਥਿਤੀ ਪੈਦਾ ਕਰਦਾ ਹੈ। ਇਸ ਚੁਣੌਤੀ ਭਰੇ ਸਮੇਂ ‘ਚ ਸਾਨੂੰ ਇਕੱਠੇ ਕੰਮ ਕਰਨ ਦੀ ਜ਼ਰੂਰਤ ਹੈ ਨਾ ਕਿ ਬੇਲੋੜੇ ਮੁੱਦੇ ਹੋਰ ਪੈਦਾ ਕਰਨ ਦੀ।”

Show More

Related Articles

Leave a Reply

Your email address will not be published. Required fields are marked *

Close