Entertainment

ਕੰਗਨਾ ਰਣੌਤ ਮੌਕਾਪ੍ਰਸਤ ਔਰਤ ਹੈ : ਖਹਿਰਾ

ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਦੀਆਂ ਮੁਸ਼ਕਿਲਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਇਕ ਪਾਸੇ ਪੰਜਾਬੀ ਕਲਾਕਾਰਾਂ ਵੱਲੋਂ ਕੀਤੇ ਗਏ ਟਵੀਟ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਸਿਆਸੀ ਲੀਡਰ ਵੀ ਉਸ ਦਾ ਵਿਰੋਧ ਕਰਨ ‘ਚ ਪਿੱਛੇ ਨਹੀਂ ਹਨ। ਕੰਗਨਾ ਰਣੌਤ ਦੇ ਵਿਵਾਦ ‘ਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੱਡਾ ਬਿਆਨ ਦਿੱਤਾ ਹੈ। ਅਦਾਕਾਰਾ ਕੰਗਨਾ ਰਣੌਤ ਵੱਲੋਂ ਕੀਤੇ ਟਵੀਟ ਦੇ ਸਬੰਧ ‘ਚ ਬੋਲਦਿਆਂ ਖਹਿਰਾ ਨੇ ਕਿਹਾ ਕਿ ਕੰਗਨਾ ਰਣੌਤ ਮੌਕਾਪ੍ਰਸਤ ਔਰਤ ਹੈ, ਜੋ ਥੋੜ੍ਹੇ ਪੈਸਿਆਂ ਲਈ ਅਸ਼ਲੀਲ ਤੋਂ ਅਸ਼ਲੀਲ ਸੀਨ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਉਸ ਨੇ ਕਿਸਾਨੀ ਘੋਲ ‘ਚ ਸ਼ਾਮਲ ਹੋਈ ਔਰਤ ‘ਤੇ ਟਿੱਪਣੀ ਕਰਕੇ ਉਸ ਦਾ ਅਪਮਾਨ ਕੀਤਾ ਹੈ, ਜਿਸ ਲਈ ਕੰਗਨਾ ਨੂੰ ਜਨਤਕ ਤੌਰ ‘ਤੇ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਰੌਂਗਟੇ ਖੜ੍ਹੇ ਕਰ ਦੇਵੇਗੀ ਪਤਨੀ ਦੀ ਇਹ ਕਰਤੂਤ, ਧੀਆਂ ਤੇ ਭੈਣਾਂ ਨਾਲ ਮਿਲ ਕੇ ਜਿਊਂਦਾ ਸਾੜਿਆ ਪਤੀ

ਉਥੇ ਹੀ ਖਹਿਰਾ ਨੇ ਦਲਜੀਤ ਦੋਸਾਂਝ ਦੀ ਤਰੀਫ਼ ਕਰਦੇ ਕਿਹਾ ਕਿ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਸਾਨੀ ਸੰਘਰਸ਼ ਲਈ ਇਕ ਕਰੋੜ ਰੁਪਏ ਦੇ ਕੇ ਪੰਜਾਬੀਆਂ ਦੀ ਸ਼ਾਨ ਬਣਾਈ ਹੈ, ਜਿਸ ਨੂੰ ਮੈਂ ਸਲੂਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ‘ਚ ਡਟੇ ਸਾਰੇ ਪੰਜਾਬੀ ਕਲਾਕਾਰਾਂ ਦਾ ਮੈਂ ਬਹੁਤ ਧੰਨਵਾਦੀ ਹਾਂ।

Show More

Related Articles

Leave a Reply

Your email address will not be published. Required fields are marked *

Close