Punjab

ਜਲੰਧਰ ਕੈਂਟ ਵਿਖੇ ਹੋਏ ਐਨ.ਆਰ.ਆਈ. ਦੇ 17 ਸਾਲਾਂ ਪੁੱਤਰ ਦੇ ਕਤਲ ਦੇ ਮਾਮਲੇ ‘ਚ ਵੱਡਾ ਖੁਲਾਸਾ

ਜਲੰਧਰ ਕੈਂਟ ਦੇ ਲਾਲ-ਕੁਰਤੀ ਬਜ਼ਾਰ ‘ਚ ਐਨ.ਆਰ.ਆਈ. ਦਵਿੰਦਰ ਕਾਰ ਦੇ 17 ਸਾਲਾਂ ਪੁੱਤਰ ਅਰਮਾਨ ਕੁਮਾਰ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਕੁੱਝ ਘੰਟਿਆਂ ‘ਚ ਹੀ ਸੁਲਝਾ ਲਿਆ ਹੈ। ਇਸ ਹੱਤਿਆ ਕਾਂਡ ‘ਚ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਮੁਤਾਬਿਕ ਦੋਸ਼ੀ ਅਰਬਨ ਅਸਟੇਟ ਫੇਜ਼-1 ਦਾ ਦੱਸਿਆ ਜਾ ਰਿਹਾ ਹੈ, ਫਿਲਹਾਲ ਪੁਲਿਸ ਨੇ ਅਜੇ ਤੱਕ ਉਸ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ। ਇਨ੍ਹਾਂ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਹ ਕਤਲ ਕਿਸੇ ਲੜਕੀ ਦੇ ਚੱਕਰ ‘ਚ ਕੀਤਾ ਗਿਆ ਹੈ। ਦੱਸ ਦਈਏ ਕਿ ਲਾਲ-ਕੁਰਤੀ ਬਜ਼ਾਰ ‘ਚ 17 ਸਾਕਾਂ ਅਰਮਾਨ ਕੁਮਾਰ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਘਰ ਵਿੱਚ ਇਕੱਲਾ ਸੀ। ਇਸ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਮ੍ਰਿਤਕ ਅਰਮਾਨ ਦਾ ਦੋਸਤ ਸੌਰਵ ਉਸ ਨੂੰ ਫੁੱਟਬਾਲ ਖੇਡਣ ਲਈ ਬੁਲਾਉਣ ਗਿਆ। ਉਸ ਨੇ ਦੇਖਿਆ ਕਿ ਅਰਮਾਨ ਖੂਨ ਨਾਲ ਲਿਬੜਿਆ ਹੋਇਆ ਜ਼ਮੀਨ ‘ਤੇ ਪਿਆ ਹੋਇਆ ਸੀ ਅਤੇ ਬਾਕੀ ਲੋਕਾਂ ਦੀ ਮਦਦ ਨਾਲ ਉਸਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

Show More

Related Articles

Leave a Reply

Your email address will not be published. Required fields are marked *

Close