International

ਕੋਰੋਨਾ ਦੇ ਨਵੇਂ ਰੂਪ ਕਾਰਨ ਪੈਰਿਸ ਵਿੱਚ ਘਾਬਰਾਂ, ਲਾਕਡਾਊਨ ਲੱਗ ਸਕਦੈ

ਪੈਰਿਸ- ਕੋਰੋਨਾ ਵਾਇਰਸ ਦੇ ਕੇਸਾਂ ਵਿਚ ਕੁਝ ਖੜੋਤ ਨਾਲ ਜਦੋਂ ਜ਼ਿੰਦਗੀ ਲੀਹ ਉੱਤੇ ਆਉਣ ਵਾਲੀ ਸੀ ਤਾਂ ਇਸ ਦੇ ਨਵੇਂ ਰੂਪਨਾਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਿਚ ਅਚਾਨਕ ਵਧਣ ਲੱਗ ਪਈ ਤੇ ਫਰਾਂਸ ਵਿੱਚ ਕੋਰੋਨਾ ਦੇ ਵਧਦੇ ਕੇਸਾਂ ਕਾਰਨ ਹਸਪਤਾਲਾਂ ਵਿਚ ਆਈ ਸੀ ਯੂ ਦੇ ਪ੍ਰਬੰਧ ਘਟਣ ਲੱਗੇ ਹਨ।
ਇਸ ਹਫਤੇ ਦੇ ਅਖੀਰ ਵਿਚ ਫਰਾਂਸ ਵਿੱਚ ਵਿਸ਼ੇਸ਼ ਮੈਡੀਕਲ ਜਹਾਜ਼ਾਂ ਰਾਹੀਂ ਮਰੀਜ਼ਾਂ ਨੂੰ ਘੱਟ ਪ੍ਰਭਾਵਤ ਖੇਤਰਾਂ ਦੇ ਵੱਲ ਭੇਜਿਆ ਜਾਣ ਲੱਗਾ ਸੀ ਅਤੇ ਅੱਜ ਐਤਵਾਰ ਨੂੰ ਨੈਸ਼ਨਲ ਸਿਹਤ ਏਜੰਸੀ ਦੇ ਮੁਖੀ ਜੇਰੋਮ ਸੋਲੋਮੋਨ ਨੇ ਕਿਹਾ ਕਿ ਜੇ ਸਾਨੂੰ ਮੁੜ ਕੇ ਲਾਕਡਾਊਨ ਲਾਉਣਾ ਪਿਆ ਤਾਂ ਉਹ ਵੀ ਕਰਾਂਗੇ, ਕਿਉਂਕਿ ਹਾਲਾਤ ਮੁਸ਼ਕਲ ਹਨ ਅਤੇ ਪੈਰਿਸ ਖੇਤਰ ਵਿਚ ਇਹ ਹੋਰ ਵਿਗੜਦੇ ਜਾਂਦੇ ਹਨ। ਸੋਲੋਮੋਨ ਨੇ ਮੰਨਿਆ ਕੋਰੋਨਾ ਵਾਇਰਸ ਰੋਕਣ ਲਈ ਕੁਝ ਖੇਤਰਾਂ ਵਿਚ ਲੱਗਾ ਕਰਫਿਊ ਕਾਫੀ ਨਹੀਂ, ਕਿਉਂਕਿ ਬ੍ਰਿਟੇਨ ਤੋਂ ਸਾਹਮਣੇ ਆਏ ਨਵੇਂ ਰੂਪਕਾਰਨ ਮੁਸ਼ਕਲ ਵਧ ਗਈ ਹੈ।ਵਰਨਣ ਯੋਗ ਹੈ ਕਿ ਫਰਾਂਸ ਵਿਚ ਅੱਜਤੱਕ ਕੋਰੋਨਾ ਦੇ ਕਾਰਨ90,429ਲੋਕਾਂ ਦੀ ਮੌਤ ਹੋ ਚੁੱਕੀ ਹੈ। ਏਧਰ ਭਾਰਤ ਵਿੱਚ ਕੇਰਲ, ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਤੋਂ ਪਿੱਛੋਂ ਪੰਜਾਬ ਵਿਚ ਕੋਰੋਨਾ ਦੇ ਨਵੇਂ ਰੂਪਐੱਨ-440 ਦੇ ਦੋ ਕੇਸਪਤਾ ਲੱਗੇ ਹਨ। ਸਿਹਤ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਹੁਸਨ ਲਾਲ ਨੇ ਇਸ ਬਾਰੇ ਕਿਹਾਕਿ ਦਿੱਲੀਦੇ ਇੰਸਟੀਚਿਊਟ ਫਾਰ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇ?ਲਾਜੀ (ਆਈਜੀਆਈਬੀ) ਤੋਂ ਇਸ ਦੀ ਬਾਕਾਇਆ ਰਿਪੋਰਟ ਨਹੀਂ ਮਿਲੀ।ਦੋਵੇਂ ਕੇਸ ਪਟਿਆਲਾ ਲੈਬ ਤੋਂ ਭੇਜੇ ਗਏ ਸੈਂਪਲਾਂ ਤੋਂ ਮਿਲੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਨੇ ਪਟਿਆਲੇ ਤੋਂ ਭੇਜੇ ਗਏ ਸਾਰੇ ਸੈਂਪਲਾਂ ਵਾਲੇ ਮਰੀਜ਼ ਅਤੇ ਉਨ੍ਹਾਂ ਦੇ ਸੰਪਰਕ ਟਰੇਸ ਕਰ ਲਏ ਹਨ।

Show More

Related Articles

Leave a Reply

Your email address will not be published. Required fields are marked *

Close