International

ਕਿਸਾਨਾਂ ਦੇ ਸਮਰਥਨ ਵਾਲਾ ਮਾਸਕ ਪਾ ਕੇ ਗ੍ਰੈਮੀ ਐਵਾਰਡ ਸਮਾਗਮ ਵਿੱਚ ਪੁੱਜੀ ਭਾਰਤੀ-ਕੈਨੇਡਿਆਈ ਯੂਟਿਊਬਰ ਲਿਲੀ ਸਿੰਘ

ਲਾਸ ਏਂਜਲਸ- ਭਾਰਤੀ- ਕੈਨੇਡਿਆਈ ਯੂਟਿਊਬਰ ਅਤੇ ‘ਲੇਟ ਨਾਟੀਟ ਟਾਕ ਸ਼ੋਅ’ ਦੀ ਮੇਜ਼ਬਾਨ ਲਿਲੀ ਸਿੰਘ ਭਾਰਤ ਸਰਕਾਰ ਦੇ 3 ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਵਾਲਾ ਮਾਸਕ ਪਹਿਨ ਕੇ ਗ੍ਰੈਮੀ ਐਵਾਰਡ-2021 ਦੇ ਸਮਾਗਮ ਵਿੱਚ ਸ਼ਾਮਲ ਹੋਈ। ਉਸਦੇ ਮਾਸਕ ’ਤੇ ‘ਆਈ ਸਟੈਡ’ ਵਿਦ ਫਾਰਮਰਜ਼’ ਲਿਿਖਆ ਹੋਇਆ ਸੀ। ਲਿਲੀ ਸਿੰਘ ਨੇ ਟਵਿੱਟਰ ’ਤੇ ਆਪਣੀ ਇਹ ਤਸਵੀਰ ਪੋਸਟ ਕੀਤੀ। ਉਸ ਨੇ ਲਿਿਖਆ ਕਿ ਰੈੱਡ ਕਾਰਪੈੱਟ ਨੂੰ ਮੀਡੀਆ ਵਿੱਚ ਚੰਗੀ ਕਵਰੇਜ ਮਿਲਦੀ ਹੈ, ਇਸ ਲਈ ਇਹ ਕਿਸਾਨਾਂ ਪ੍ਰਤੀ ਇਕਜੁੱਟਤਾ ਪ੍ਰਗਟਾਉਣ ਦਾ ਸਹੀ ਮੌਕਾ ਸੀ। ਉਸ ਨੇ ਤਸਵੀਰ ਦੀ ਕੈਪਸ਼ਨ ਵਿੱਚ ਲਿਿਖਆ, ‘‘ ਮੈਂ ਜਾਣਦੀ ਹਾਂ ਕਿ ਰੈੱਡ ਕਾਰਪੈਟ/ਐਵਾਰਡ ਸਮਾਗਮ ਦੀਆਂ ਤਸਵੀਰਾਂ ਸਭ ਤੋਂ ਵਧ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ, ਇਸ ਲਈ ਮੈਂ ਮੀਡੀਆ ਲਈ ਇਹ ਤਸਵੀਰ ਸਾਂਝੀ ਕਰ ਰਹੀ ਹਾਂ। ਇਸ ਨੂੰ ਬਿਨਾਂ ਝਿਜਕ ਪ੍ਰਸਾਰਿਤ ਕਰੋ।’ ਇਸ ਤੋਂ ਪਹਿਲਾਂ ਉਸ ਨੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਨ ਲਈ ਪੌਪ ਸਟਾਰ ਰਿਹਾਨਾ ਦਾ ਧੰਨਵਾਦ ਕੀਤਾ ਸੀ।

Show More

Related Articles

Leave a Reply

Your email address will not be published. Required fields are marked *

Close