National

ਪੱਛਮੀ ਬੰਗਾਲ ‘ਚ ਕਿਸਾਨਾਂ ਨੇ ਉਡਾਈ ਬੀਜੇਪੀ ਦੀ ਨੀਂਦ

ਕੋਲਕਾਤਾ: ਪੱਛਮੀ ਬੰਗਾਲ ‘ਚ ਕਿਸਾਨਾਂ ਨੇ ਬੀਜੇਪੀ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਕਿਸਾਨ ਲੀਡਰਾਂ ਨੇ ਰੈਲੀਆਂ ਤੇ ਮਹਾਪੰਚਾਇਤਾਂ ਕਰਕੇ ਸ਼ਰੇਆਮ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਬੀਜੇਪੀ ਨੂੰ ਵੋਟ ਬਿੱਲਕੁੱਲ ਨਾ ਪਾਈ ਜਾਵੇ। ਕਿਸਾਨਾਂ ਨੇ ਹੁਣ ਖੇਤੀ ਕਾਨੂੰਨਾਂ ਦੇ ਨਾਲ-ਨਾਲ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮਸਲੇ ਵੀ ਜੋੜ ਲਏ ਹਨ। ਇਸ ਲਈ ਆਮ ਲੋਕ ਕਿਸਾਨਾਂ ਦੀ ਹਮਾਇਤ ਵਿੱਚ ਆਉਣ ਲੱਗੇ ਹਨ।

ਕਿਸਾਨਾਂ ਨੇ ਸ਼ਨੀਵਾਰ ਨੂੰ ਪੱਛਮੀ ਬੰਗਾਲ ਦੇ ਹਲਕੇ ਨੰਦੀਗ੍ਰਾਮ ਤੇ ਰਾਜਧਾਨੀ ਕੋਲਕਾਤਾ ’ਚ ਮਹਾਪੰਚਾਇਤਾਂ ਕੀਤੀਆਂ। ਇਨ੍ਹਾਂ ਮਹਾਪੰਚਾਇਤਾਂ ਵਿੱਚ ਇਕੱਠ ਨੇ ਬੀਜੇਪੀ ਦੇ ਫਿਕਰ ਵਧਾ ਦਿੱਤੇ ਹਨ। ਹੁਣ ਤੱਕ ਕੇਂਦਰ ਸਰਕਾਰ ਨੂੰ ਲੱਗਦਾ ਸੀ ਕਿ ਕਿਸਾਨ ਅੰਦੋਲਨ ਦਾ ਅਸਰ ਸਿਰਫ ਉੱਤਰੀ ਭਾਰਤ ਤੱਕ ਹੀ ਸੀਮਤ ਹੈ। ਇਸ ਲਈ ਚੋਣਾਂ ਵਾਲੇ ਪੰਜ ਰਾਜਾਂ ਵਿੱਚ ਬੀਜੇਪੀ ਦੇ ਵੋਟ ਬੈਂਕ ਦਾ ਕੋਈ ਨੁਕਸਾਨ ਨਹੀਂ ਹੋਏਗਾ।

ਹੁਣ ਹਾਲਾਤ ਬਦਲਦੇ ਜਾ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕੀਤੀਆਂ ਜਾ ਰਹੀਆਂ ਮਹਾਪੰਚਾਇਤਾਂ ਵਿੱਚ ਵੱਡੀ ਗਿਣਤੀ ਲੋਕ ਆ ਰਹੇ ਹਨ। ਕਿਸਾਨ ਮੋਰਚੇ ਨੇ ਹੁਣ ਦੇਸ਼ ਦੇ ਹੋਰ ਮੁੱਦਿਆਂ ਉੱਪਰ ਵੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਕਿਸਾਨਾਂ ਤੋਂ ਇਲਾਵਾ ਹੋਰ ਵਰਗਾਂ ਦੇ ਲੋਕ ਵੀ ਅੰਦੋਲਨ ਨਾਲ ਜੁੜਨ ਲੱਗੇ ਹਨ।

ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਲੁਟੇਰਿਆਂ ਦੀ ਸਰਕਾਰ ਕਰਾਰ ਦਿੰਦਿਆਂ ਕਿਹਾ ਕਿ ਜਦੋਂ ਕੰਪਨੀਆਂ ਸੰਸਦ ਚਲਾਉਣਗੀਆਂ ਤਾਂ ਅਜਿਹੀਆਂ ਸਰਕਾਰਾਂ ਗੱਲਬਾਤ ਨਹੀਂ ਕਰਦੀਆਂ, ਉਹ ਵਪਾਰ ਕਰਦੀਆਂ ਹਨ ਤੇ ਵਿਦੇਸ਼ੀ ਕੰਪਨੀਆਂ ਹਰ ਖੇਤਰ ਨੂੰ ਤਬਾਹ ਕਰ ਦੇਣਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਰੇਲ ਗੱਡੀ ਦੇ ਰੂਟ ਤੱਕ ਵੇਚੇ ਜਾ ਚੁੱਕੇ ਹਨ ਤੇ ਕਰੋਨਾ ਦਾ ਤਾਂ ਐਵੇਂ ਹੀ ਬਹਾਨਾ ਲਾਇਆ ਜਾ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close