National

ਟੀਆਰਪੀ ਚਾਹੁਣ ਵਾਲੇ ਨਿਊਜ਼ ਚੈਨਲਾਂ ਨੇ ਮੈਨੂੰ ਦੋਸ਼ੀ ਬਣਾਇਆ- ਦਿਸ਼ਾ ਰਵੀ

ਨਵੀਂ ਦਿੱਲੀ: ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਨੇ ਜੇਲ੍ਹ ਦੌਰਾਨ ਆਪਣੇ ਤਜ਼ਰਬੇ ਦਾ ਸੋਸ਼ਲ ਮੀਡੀਆ ‘ਤੇ ਇਕ ਬਿਆਨ ਜਾਰੀ ਕਰਕੇ ਹੈਰਾਨੀ ਜ਼ਾਹਰ ਕੀਤੀ ਕਿ ਵਾਤਾਵਰਣ ਬਾਰੇ ਸੋਚਣਾ ਕਦੋਂ ਤੋਂ ਗੁਨਾਹ ਹੋ ਗਿਆ। ਦਿਸ਼ਾ ਰਵੀ ਨੇ ਕਿਹਾ ਕਿ ਉਨ੍ਹਾਂ ਦੀ ਖੁਦਮੁਖਤਿਆਰੀ ਦੀ ਉਲੰਘਣਾ ਕਰਕੇ ਉਨ੍ਹਾਂ ਨੂੰ ਟੀਆਰਪੀ ਚਾਹੁਣ ਵਾਲੇ ਨਿਊਜ਼ ਚੈਨਲਾਂ ਨੇ ਦੋਸ਼ੀ ਕਰਾਰ ਦਿੱਤਾ।

ਆਪਣੀ ਗ੍ਰਿਫਤਾਰੀ ਤੇ ਪੁਲਿਸ ਤੇ ਨਿਆਂਇਕ ਹਿਰਾਸਤ ‘ਚ ਬਿਤਾਏ ਸਮੇਂ ‘ਤੇ ਦਿਸ਼ਾ ਨੇ ਲਿਖਿਆ ਕਿ ਗ੍ਰਿਫਤਾਰੀ ਦੇ ਸਮੇਂ ਮੇਰੀ ਪ੍ਰਾਈਵੇਸੀ ਦੀ ਉਲੰਘਣਾ ਕੀਤੀ ਗਈ ਤੇ ਮੇਰੀਆਂ ਤਸਵੀਰਾਂ ਹਰ ਥਾਂ ‘ਤੇ ਪ੍ਰਸਾਰਤ ਕੀਤੀਆਂ ਗਈਆਂ। ਉਨ੍ਹਾਂ ਸਪਸ਼ਟ ਕਿਹਾ ਕਿ ‘ਮੈਨੂੰ ਕੋਰਟ ਨੇ ਨਹੀਂ, ਟੀਆਰਪੀ ਚਾਹੁਣ ਵਾਲਿਆਂ ਨਿਊਜ਼ ਚੈਨਲਾਂ ਨੇ ਦੋਸ਼ਸ਼ੀ ਕਰਾਰ ਦਿੱਤਾ।’

ਦਿਸ਼ਾ ਨੇ ਆਪਣੀ ਮਦਦ ਕਰਨ ਵਾਲੇ ਲੋਕਾਂ ਦਾ ਸ਼ੁਕਰਾਨਾ ਕੀਤਾ। ਜੋ ਉਨ੍ਹਾਂ ਦਾ ਕੇਸ ਲੜਨ ਲਈ ਸਾਹਮਣੇ ਆਏ। ਉਨ੍ਹਾਂ ਲਈ ਆਭਾਰ ਜਤਾਇਆ। ਉਨ੍ਹਾਂ ਦੱਸਿਆ ਕਿ ਬਹੁਤ ਦਰਦ ਭਰੇ ਦਿਨ ਸਨ। ਨਿਊਜ਼ ਚੈਨਲਾਂ ‘ਤੇ ਤਿੱਖਾ ਵਾਰ ਕਰਦਿਆਂ ਦਿਸ਼ਾ ਨੇ ਤਨਜ ਕੱਸਿਆ ਕਿ ਉਨ੍ਹਾਂ ਗਰੀਬਾਂ ਦਾ ਕੀ ਜਿੰਨ੍ਹਾਂ ਦੀ ਕਹਾਣੀ ਵਿਕਣ ਵਾਲੀ ਨਹੀਂ, ਤੁਹਾਡੀ ਸਕ੍ਰੀਨ ਦੇ ਲਾਇਕ ਨਹੀਂ ਹੈ।

Show More

Related Articles

Leave a Reply

Your email address will not be published. Required fields are marked *

Close