Canada

ਕੈਨੇਡਾ ਵਿਚ ਬਜ਼ੁਰਗਾਂ ਦੀ ਗਿਣਤੀ ਵੱਧ ਹੋਣ ਕਾਰਨ ਨਰਸਾਂ ਦੀ ਮੰਗ ਵਧੀ

ਕੈਲਗਰੀ (ਦੇਸ ਪੰਜਾਬ ਟਾਈਮਜ਼)-  ਕੈਨੇਡਾ ‘ਚ ਮੈਡੀਕਲ, ਆਵਾਜਾਈ ਤੇ ਸਿੱਖਿਆ ਦੇ ਖੇਤਰ ‘ਚ ਬੀਤੇ ਸਾਰੇ ਸਾਲ ਦੌਰਾਨ ਕਾਮਿਆਂ ਦੀ ਲੋੜ ਲਗਾਤਾਰ ਵਧਦੀ ਰਹੀ ਹੈ | ਹਰੇਕ ਤਰ੍ਹਾਂ ਦੇ ਡਰਾਈਵਰਾਂ ਦੀ ਮੰਗ ਵੀ ਸਿਖਰਾਂ ਰਹੀ ਹੈ ਕਿਉਂਕਿ ਵਾਇਰਸ ਕਾਰਨ ਬੰਦ ਮੌਕੇ ਡਰਾਈਵਰਾਂ, ਟੀਚਰਾਂ ਅਤੇ ਮੈਡੀਕਲ ਸਟਾਫ਼ ਦਾ ਕੰਮ ਬੰਦ ਨਾ ਹੋਇਆ | 2021 ਦੇ ਭਾਰੀ ਮੰਗ ਵਾਲੇ ਚੋਟੀ ਦੇ 10 ਕਿੱਤਿਆਂ ‘ਚ ਨਰਸਾਂ ਅਤੇ ਹਰੇਕ ਤਰ੍ਹਾਂ ਦੇ ਡਰਾਈਵਰਾਂ ਦਾ ਜ਼ਿਕਰ ਸਭ ਤੋਂ ਉਪਰ ਹੈ | ਨਰਸਾਂ ਅਤੇ ਸਹਾਇਕ-ਨਰਸਾਂ ਦੀ ਭਰਤੀ ਤੇਜ਼ੀ ਨਾਲ਼ ਹੋ ਰਹੀ | ਅਗਲੇ ਸਾਲਾਂ ਦੌਰਾਨ ਵੀ ਕੈਨੇਡਾ ‘ਚ ਨਰਸਾਂ ਦੀ ਮੰਗ ਬਣੀ ਰਹਿਣੀ ਹੈ | ਰੁਜ਼ਗਾਰ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਦੇਸ਼ ‘ਚ ਬਜੁਰਗਾਂ ਦੀ ਗਿਣਤੀ ਵਧ ਰਹੀ ਹੋਣ ਕਰਕੇ ਦੇਖਭਾਲ਼ ਵਾਸਤੇ ਲਗਪਗ 60,000 ਨਰਸਾਂ ਭਰਤੀ ਕਰਨ ਦੀ ਲੋੜ ਹੋਵੇਗੀ | ਕਸਟਮਰ ਸਰਵਿਸ ਵਾਸਤੇ ਨਿੱਜੀ ਕੰਪਨੀਆਂ ‘ਚ ਸਟਾਫ ਦੀ ਮੰਗ ਵੀ ਬਰਕਰਾਰ ਹੈ | ਸਾਫਟਵੇਅਰ ਡਿਵੈਲਪਰ, ਇਲੈਕਟਰੀਕਲ ਇੰਜੀਨੀਅਰ, ਅਕਾਊਾਟੈਂਟ, ਸੁੱਘੜਤਾ ਨਾਲ ਲਿਖ ਤੇ ਪੜ੍ਹ ਸਕਣ ਵਾਲੇ ਮਨੁੱਖੀ ਸਾਧਨ (ਐਚ.ਆਰ) ਮੈਨੇਜਰ, ਫਾਈਨੈਂਸ਼ੀਅਲ ਅਡਵਾਈਜ਼ਰ, ਵਰਚੂਅਲ ਟੈਕਨਾਲੋਜੀ ਦੇ ਮਾਹਿਰਾਂ ਦੀ ਮੰਗ ਵੀ ਰੁਜ਼ਗਾਰ ਮਾਰਕਿਟ ‘ਚ ਬਣੀ ਹੋਈ ਹੈ |

Show More

Related Articles

Leave a Reply

Your email address will not be published. Required fields are marked *

Close