Entertainment

ਫ਼ਿਲਮ RRR ਤੋਂ ਆਲੀਆ ਭੱਟ ਦਾ ਲੁਕ ਜਲਦ ਹੋਵੇਗਾ ਰਿਲੀਜ਼, ਸੀਤਾ ਦਾ ਕਿਰਦਾਰ ਨਿਭਾਏਗੀ ਆਲੀਆ

ਆਲੀਆ ਭੱਟ ਇਸ ਸਾਲ ਫ਼ਿਲਮ ਗੰਗੂਬਾਈ ਕਾਠਿਆਵਾੜੀ, ਬ੍ਰਹਮਾਸਤਰਾ ਤੇ RRR ਲਈ ਚਰਚਾ ‘ਚ ਹੈ। ਆਲੀਆ ਦੀਆਂ ਇਹ ਤਿੰਨ ਫ਼ਿਲਮ ਵੱਡੇ ਬਜਟ ਵਾਲੀਆਂ ਹਨ। ਜਿਨ੍ਹਾਂ ‘ਚ ਸਭ ਤੋਂ ਵੱਧ ਇੰਤਜ਼ਾਰ ਫ਼ਿਲਮ RRR ਦੀ ਕੀਤਾ ਜਾ ਰਿਹਾ ਹੈ। ਬਾਹੂਬਲੀ ਫੇਮ ਐਸਐਸ ਰਾਜਾਮੌਲੀ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ RRR ਇਸ ਸਾਲ ਦੁਸ਼ਹਿਰੇ ਮੌਕੇ 13 ਅਕਤਬੂਰ ਨੂੰ ਰਿਲੀਜ਼ ਹੋਵੇਗੀ।

ਹੁਣ ਇਸ ਫ਼ਿਲਮ ‘ਚ ਆਲੀਆ ਦੇ ਕਿਰਦਾਰ ਦਾ ਲੁਕ ਜਾਰੀ ਹੋਣ ਵਾਲਾ ਹੈ। ਫ਼ਿਲਮ RRR ਦੀ ਟੀਮ ਨੇ ਇਹ ਜਾਣਕਾਰੀ ਦਿੱਤੀ ਹੈ ਕਿ 15 ਮਾਰਚ ਨੂੰ ਫ਼ਿਲਮ RRR ‘ਚ ਆਲੀਆ ਦੇ ਕਿਰਦਾਰ ਸੀਤਾ ਦਾ ਲੁਕ ਰਿਵਿਲ ਕੀਤਾ ਜਾਵੇਗਾ। ਜਿਸ ਦਾ ਇੰਤਜ਼ਾਰ ਹੁਣ ਬੇਸਬਰੀ ਨਾਲ ਕੀਤਾ ਜਾ ਰਿਹਾ ਹੈ। ਜੂਨੀਅਰ ਐਨਟੀਆਰ, ਅਜੇ ਦੇਵਗਨ, ਆਲੀਆ ਭੱਟ ਅਤੇ ਰਾਮ ਚਰਨ ਸਟਾਰਰ RRR ਦੀ ਉਡੀਕ ਹਰ ਕੋਈ ਕਰ ਰਿਹਾ ਹੈ।

ਦਸ ਦਈਏ ਕਿ ਆਲੀਆ ਦੀ ਕੋਵਿਡ -19 ਰਿਪੋਰਟ ਨੈਗੇਟਿਵ ਆਈ ਹੈ। ਮੰਗਲਵਾਰ ਨੂੰ ਇਹ ਖ਼ਬਰ ਮਿਲੀ ਸੀ ਕਿ ਸੰਜੇ ਲੀਲਾ ਭੰਸਾਲੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ ਅਤੇ ਨਾਲ ਹੀ ਰਣਬੀਰ ਕਪੂਰ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਜਿਸ ਕਾਰਨ ਆਲੀਆ ਭੱਟ ਪਿਛਲੇ ਕੁਝ ਦਿਨਾਂ ਤੋਂ ਆਈਸੋਲੇਸ਼ਨ ‘ਚ ਸੀ।

Show More

Related Articles

Leave a Reply

Your email address will not be published. Required fields are marked *

Close