International

ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਇਮਰਾਨ ਉੱਤੇ ਸੈਨੇਟ ਸੀਟ 70 ਕਰੋੜ ਦੀ ਵੇਚਣ ਦੋਸ਼

ਲਾਹੌਰ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਵਿਰੋਧੀ ਪਾਰਟੀ ਦੇ ਸੀਨੀਅਰ ਨੇਤਾ ਸ਼ਾਹਿਦ ਖਾਕਾਨ ਅੱਬਾਸੀ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਉੱਤੇ ਬਲੂਚਿਸਤਾਨ ਦੇ ਇਕ ਉਦਯੋਗਪਤੀ ਨੂੰ ਸੈਨੇਟ ਦਾ ਮੈਂਬਰ ਬਣਾਉਣ ਲਈ 70 ਕਰੋੜ ਪਾਕਿਸਤਾਨੀ ਰੁਪਏ ਲੈਣ ਦਾ ਦੋਸ਼ ਲਾਇਆ ਹੈ।
ਇਸ ਦੇਸ਼ ਦੀ ਮੁੱਖ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐੱਮ ਐੱਲ-ਐੱਨ) ਦੇ ਸੀਨੀਅਰ ਮੀਤ ਪ੍ਰਧਾਨ ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਦੋਸ਼ ਲਾਇਆ ਹੈ ਕਿ ਤਿੰਨ ਮਾਰਚ ਨੂੰ ਹੋਈ ਸੈਨੇਟ ਦੀ ਚੋਣ ਜਦੋਂ ਮੁਹੰਮਦ ਅਬਦੁੱਲ ਕਾਦਿਰ ਨੇ ਆਜ਼ਾਦ ਉਮੀਦਵਾਰ ਵਜੋਂ ਲੜੀ ਤਾਂ ਉਨ੍ਹਾਂ ਨੂੰ ਇਸ ਦੇਸ਼ ਵਿੱਚ ਰਾਜ ਕਰਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਪਾਰਟੀ ਅਤੇ ਹੋਰ ਪਾਰਟੀਆਂ ਦੀਆਂ ਵੋਟਾਂ ਮਿਲੀਆਂ ਸਨ ਅਤੇ ਪੀ ਟੀ ਆਈ ਦੇ ਪਾਰਲੀਮੈਂਟ ਮੈਂਬਰਾਂ ਨੇ ਇਮਰਾਨ ਖਾਨ ਦੇ ਕਹੇ ਉੱਤੇ ਕਾਦਿਰ ਨੂੰ ਵੋਟ ਦਿੱਤੀ ਸੀ ਤੇ ਇਮਰਾਨ ਨੇ ਉਸ ਤੋਂ 70 ਕਰੋੜ ਪਾਕਿਸਤਾਨੀ ਰੁਪਏ ਲਏ ਸਨ। ਅੱਬਾਸੀ ਨੇ ਕਿਹਾ ਕਿ ਇਮਰਾਨ ਖਾਨ ਨੂੰ ਸੈਨੇਟ ਦੀ ਟਿਕਟ ਵੇਚਣ ਲਈ ਜਵਾਬ ਦੇਣਾ ਹੋਵੇਗਾ। ਉਨ੍ਹਾ ਕਿਹਾ ਕਿ ਹਾਕਮ ਪਾਰਟੀ ਦੇ ਮੈਂਬਰ ਕਹਿ ਰਹੇ ਹਨ ਕਿ ਇਸ ਵਿਅਕਤੀ (ਮੁਹੰਮਦ ਅਬਦੁੱਲ ਕਾਦਿਰ) ਨੂੰ ਸੈਨੇਟ ਮੈਂਬਰ ਇਸ ਲਈ ਬਣਾਇਆ ਹੈ ਕਿ ਉਸ ਨੇ ਇਮਰਾਨ ਖਾਨ ਨੂੰ ਪੈਸੇ ਦਿੱਤੇ ਹਨ।ਅੱਬਾਸੀ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਇੱਕ ਉਦਯੋਗਪਤੀ ਨੂੰ ਸੈਨੇਟ ਸੀਟ ਵੇਚਣ ਦਾ ਨੋਟਿਸ ਲੈਣ ਲਈ ਪਾਕਿਸਤਾਨ ਦੇ ਚੋਣ ਕਮਿਸ਼ਨ ਦੀ ਅਪੀਲ ਕੀਤੀ ਹੈ। ਦਿਲਚਸਪ ਹੈ ਕਿ ਕਾਦਿਰ ਨੇ ਆਜ਼ਾਦ ਉਮੀਦਵਾਰ ਵਜੋਂ ਸੈਨੇਟ ਦੀ ਚੋਣ ਜਿੱਤੀ ਹੈ, ਜਿਸ ਤੋਂ ਬਾਅਦ ਇਮਰਾਨ ਖਾਨ ਨੇ ਉਨ੍ਹਾਂ ਦਾ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀਵਿੱਚ ਸਵਾਗਤ ਕੀਤਾ ਹੈ, ਪਰਪਾਰਟੀ ਦੀ ਬਲੂਚਿਸਤਾਨ ਲੀਡਰਸ਼ਿਪ ਤੇ ਜ਼ੋਨਲ ਮੁਖੀ ਉਸ ਉਦਯੋਗਪਤੀ ਦੀ ਚੋਣ ਦਾ ਸਰੇਆਮ ਸਖਤ ਵਿਰੋਧ ਕਰ ਕੇ ਇਸ ਵਿੱਚ ਸੌਦੇਬਾਜ਼ੀ ਹੋਣ ਦਾ ਦੋਸ਼ ਲਾ ਰਹੇ ਸਨ।

Show More

Related Articles

Leave a Reply

Your email address will not be published. Required fields are marked *

Close