Canada

ਜਦੋਂ ਤੱਕ ਕੋਵਿਡ-19 ਮਾਮਲਿਆਂ ਵਿਚ ਕਮੀ ਨਹੀਂ ਆਵੇਗੀ ਉਦੋਂ ਤੱਕ ਅਮਰੀਕਾ ਨਾਲ ਸਰਹੱਦ ਨਹੀਂ ਖੁੱਲ੍ਹੇਗੀ : ਟੂਰਡੋ

ਕੈਲਗਰੀ (ਦੇਸ ਪੰਜਾਬ ਟਾਈਮਜ਼)-  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ  ਇਹ ਸਪਸ਼ਟ ਕਰ ਦਿੱਤਾ ਕਿ ਜਦੋਂ ਤੱਕ ਵੈਕਸੀਨੇਸ਼ਨ ਦੀ ਦਰ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ ਤੇ ਕੋਵਿਡ-19 ਪਾਜ਼ੀਟਿਵ ਮਾਮਲਿਆਂ ਵਿੱਚ ਕਮੀ ਨਹੀਂ ਆਵੇਗੀ ਉਦੋਂ ਤੱਕ ਅਮਰੀਕਾ ਨਾਲ ਲੱਗਦੀ ਸਰਹੱਦ ਨਹੀਂ ਖੋਲ੍ਹੀ ਜਾਵੇਗੀ।
ਇੱਕ ਇੰਟਰਵਿਊ ਵਿੱਚ ਟਰੂਡੋ ਨੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਕਿ ਸਰਹੱਦ ਖੋਲ੍ਹਣ ਲਈ ਸਤੰਬਰ ਜਾਂ ਇਸ ਤੋਂ ਵੀ ਬਾਅਦ ਤੱਕ ਉਡੀਕ ਕਰਨੀ ਪੈ ਸਕਦੀ ਹੈ। ਇਹ ਸਰਹੱਦ ਮਾਰਚ 2020 ਤੋਂ ਬੰਦ ਹੈ। ਉਨ੍ਹਾਂ ਆਖਿਆ ਕਿ ਅਸੀਂ ਵੇਖਾਂਗੇ ਕਿ ਵੈਕਸੀਨੇਸ਼ਨ ਦਾ ਕੀ ਅਸਰ ਹੁੰਦਾ ਹੈ, ਉਸ ਨਾਲ ਕਿੰਨੇ ਮਾਮਲੇ ਘੱਟ ਹੁੰਦੇ ਹਨ। ਇਸ ਤੋਂ ਇਲਾਵਾ ਅਸੀਂ ਮਾਹਿਰਾਂ ਦੀ ਰਾਇ ਲਵਾਂਗੇ ਕਿ ਕਦੋਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾਣੀ ਚਾਹੀਦੀ ਹੈ। ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਕੈਨੇਡੀਅਨਾਂ ਦੀ ਸੇਫਟੀ ਆਉਂਦੀ ਹੈ।
ਟਰੂਡੋ ਵੱਲੋਂ ਇਹ ਬਿਆਨ ਉਸ ਸਮੇਂ ਆਏ ਹਨ ਜਦੋਂ ਅਮਰੀਕਾ ਦੇ ਕੁੱਝ ਸਿਆਸਤਦਾਨਾਂ ਵੱਲੋਂ ਗਰਮੀਆਂ ਦੇ ਸ਼ੁਰੂ ਵਿੱਚ ਹੀ ਸਰਹੱਦ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਸਰਹੱਦ ਬੰਦ ਰੱਖਣ ਦਾ ਫੈਸਲਾ ਹਰ ਮਹੀਨੇ ਲਿਆ ਜਾਂਦਾ ਹੈ ਤੇ ਟਰੂਡੋ ਨੇ ਆਖਿਆ ਹੈ ਕਿ ਇਹ ਸਰਹੱਦ ਹਾਲ ਦੀ ਘੜੀ ਬੰਦ ਹੀ ਰੱਖੀ ਜਾਵੇਗੀ।

Show More

Related Articles

Leave a Reply

Your email address will not be published. Required fields are marked *

Close