Canada

ਕੌਮਾਂਤਰੀ ਪਰਮਾਨੈਂਟ ਰੈਜ਼ੀਡੈਂਸੀ ਹੋਲਡਰਜ਼ ਨੂੰ ਮਿਲੀ ਮਨਜ਼ੂਰੀ ਐਕਸਪਾਇਰ ਹੋਣ ਦੇ ਬਾਵਜੂਦ ਕੈਨੇਡਾ ਆਉਣ ਦੀ ਮਿਲੇਗੀ ਇਜਾਜ਼ਤ

ਕੈਲਗਰੀ (ਦੇਸ ਪੰਜਾਬ ਟਾਈਮਜ਼)-   ਕੋਵਿਡ-19 ਦੇ ਸਬੰਧ ਵਿੱਚ ਟਰੈਵਲ ਉੱਤੇ ਲਾਈਆ ਗਈਆਂ ਪਾਬੰਦੀਆਂ ਦੇ ਚੱਲਦਿਆਂ ਕੈਨੇਡਾ ਪਰਤਣ ਵਿੱਚ ਅਸਫਲ ਰਹਿਣ ਵਾਲੇ ਕੌਮਾਂਤਰੀ ਪਰਮਾਨੈਂਟ ਰੈਜ਼ੀਡੈਂਸੀ ਹੋਲਡਰਜ਼ ਨੂੰ ਮਿਲੀ ਮਨਜ਼ੂਰੀ ਐਕਸਪਾਇਰ ਹੋਣ ਦੇ ਬਾਵਜੂਦ ਕੈਨੇਡਾ ਆਉਣ ਦੀ ਇਜਾਜ਼ਤ ਮਿਲੇਗੀ। ਇਹ ਖੁਲਾਸਾ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸਿ਼ਪ ਮੰਤਰੀ ਮਾਰਕੋ ਮੈਂਡੀਸੀਨੋ ਵੱਲੋਂ ਕੀਤਾ ਗਿਆ।
ਈਮੇਲ ਕੀਤੇ ਗਏ ਬਿਆਨ ਵਿੱਚ ਉਨ੍ਹਾਂ ਆਖਿਆ ਕਿ ਮਹਾਂਮਾਰੀ ਕਾਰਨ ਗਲੋਬਲ ਮਾਈਗ੍ਰੇਸ਼ਨ ਖ਼ਤਮ ਹੋ ਕੇ ਰਹਿ ਗਈ ਹੈ ਤੇ ਉਨ੍ਹਾਂ ਇਹ ਮੰਨਿਆ ਕਿ ਟਰੈਵਲ ਉੱਤੇ ਲਾਈਆਂ ਗਈਆਂ ਪਾਬੰਦੀਆਂ ਦਾ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਉੱਤੇ ਕਾਫੀ ਅਸਰ ਪਿਆ ਹੈ। 18 ਮਾਰਚ, 2020 ਨੂੰ ਐਲਾਨੀਆਂ ਗਈਆਂ ਟਰੈਵਲ ਪਾਬੰਦੀਆਂ ਤੋਂ ਬਾਅਦ ਕਨਫਰਮੇਸ਼ਨ ਆਫ ਪਰਮਾਨੈਂਟ ਰੈਜ਼ੀਡੈਂਸੀ (ਸੀ ਓ ਪੀ ਆਰ) ਹਾਸਲ ਕਰ ਚੁੱਕੇ ਕਈ ਕੌਮਾਂਤਰੀ ਪਰਮਾਨੈਂਟ ਰੈਜ਼ੀਡੈਂਸੀ ਹੋਲਡਰਜ਼ ਦੇ ਵੀਜ਼ਾ ਤੱਕ ਐਕਸਪਾਇਰ ਹੋ ਗਏ।
ਆਮ ਤੌਰ ਉੱਤੇ ਸੀਓਪੀਆਰਜ਼ ਵਿੱਚ ਵਾਧਾ ਨਹੀਂ ਕੀਤਾ ਜਾਂਦਾ। ਭਰ ਹੁਣ ਮੈਂਡੀਸਿਨੋ ਦੇ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਦੀ ਵੈਲਿਡਿਟੀ ਜੋ ਵੀ ਹੋਵੇ, ਅਸੀਂ ਇਹ ਯਕੀਨੀ ਬਣਾਵਾਂਗੇ ਕਿ 18 ਮਾਰਚ ਤੋਂ ਬਾਅਦ ਮਨਜ਼ੂਰ ਕੀਤੇ ਗਏ ਪਰਮਾਨੈਂਟ ਰੈਜ਼ੀਡੈਂਟਸ ਮੌਜੂਦਾ ਟਰੈਵਲ ਪਾਬੰਦੀਆਂ ਖ਼ਤਮ ਹੋਣ ਤੋਂ ਬਾਅਦ ਕੈਨੇਡਾ ਆ ਸਕਣਗੇ।

Show More

Related Articles

Leave a Reply

Your email address will not be published. Required fields are marked *

Close