Canada

ਕੋਵਿਡ-19 ਦਾ ਐਸਟਰਾਜ਼ੇਨੇਕਾ ਟੀਕਾ ਬਿਲਕੁਲ ਸੁਰੱਖਿਅਤ, ਯੂਰਪ ਦੇ ਦੇਸ਼ਾਂ ਵਾਲੀ ਕੋਈ ਗੱਲ ਨਹੀਂ : ਡਾ. ਦੀਨਾ ਹਿੰਸਾਵ

ਐਡਮਿੰਟਨ (ਦੇਸ ਪੰਜਾਬ ਟਾਈਮਜ਼)- ਕੁਝ ਯੂਰਪੀਅਨ ਦੇਸ਼ਾਂ ਵੱਲੋਂ ਐਸਟਰਾਜ਼ੇਨੇਕਾ ਟੀਕਾ ਲਗਵਾਉਣ ਤੋਂ ਬਾਅਦ ਖੂਨ ਦੇ ਥੱਬੇ ਵਿਕਸਿਤ ਹੋਣ ਦੀਆਂ ਰਿਪੋਰਟਾਂ ਦੇ ਕਾਰਨ ਟੀਕਾਕਰਨ ਰੋਕ ਦਿੱਤਾ ਗਿਆ ਪਰ ਇਸਦੇ ਬਾਵਜੂਦ ਅਲਬਰਟਾ ਵਿਚ ਚੋਟੀ ਦੇ ਡਾਕਟਰਾਂ ਵੱਲੋਂ ਇਸ ਖੁਰਾਕ ਦਾ ਟੀਕਾ ਲਗਾਉਣਾ ਜਾਰੀ ਰੱਖਿਆ ਗਿਆ।
ਜ਼ਿਕਰਯੋਗ ਹੈ ਕਿ ਡੈਨਮਾਰਕ ਵਿਚ ਕੁਝ ਮਰੀਜ਼ਾਂ ਨੂੰ ਟੀਕੇ ਲੱਗਣ ਤੋਂ ਬਾਅਦ ਉਨ੍ਹਾਂ ਦੇ ਖੂਨ ਦੇ ਥੱਬੇ ਦਾ ਵਿਕਾਸ ਦੀਆਂ ਰਿਪੋਰਟਾਂ ਤੋਂ ਬਾਅਦ ਦੋ ਹਫਤਿਆਂ ਲਈ ਐਸਟਰਾਜ਼ੈਨੇਕਾ ਦੀ ਵਰਤੋਂ ਬੰਦ ਕਰ ਦਿੱਤੀ ਗਈ।
ਅਲਬਰਟਾ ਦੀ ਸੀਨੀਅਰ ਸਿਹਤ ਅਧਿਕਾਰੀ ਡਾ. ਦੀਨਾ ਹਿੰਸਾਵ ਨੇ ਕਿਹਾ ਕਿ ਆਮ ਲੋਕਾਂ ਵਿਚ ਬਹੁਤ ਸਾਰੇ ਵੱਖ-ਵੱਖ ਕਾਰਨਾਂ ਕਾਰਨ ਖੂਨ ਦੇ ਗਤਲੇ ਵਿਕਸਿਤ ਹੋ ਜਾਂਦੇ ਹਨ। ਇਸ ਲਈ ਇਸ ਗੱਲ ਦਾ ਕੋਈ ਸੰਕੇਤ ਨਹੀਂ ਕਿ ਵੈਕਸੀਨ ਦੇ ਕਾਰਨ ਹੀ ਅਜਿਹਾ ਹੋ ਰਿਹਾਹੈ। ਉਨ੍ਹਾਂ ਕਿਹਾ ਕਿ ਯੂ. ਕੇ. ਵਿਚ ਇਸ ਵੈਕਸੀਨ ਦੀਆਂ 11 ਮਿਲੀਅਨ ਤੋਂ ਵੱਧ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਉਥੇ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈਹੈ।
ਉਨ੍ਹਾਂ ਕਿਹਾ ਕਿ ਮੈਂ ਅਲਬਰਟਾ ਵਾਸੀਆਂ ਨੂੰ ਯਕੀਨ ਦਿਵਾਉਣਾ ਚਾਹੁੰਦੀ ਹਾਂ ਕਿ ਕੋਵਿਡ-19 ਦੀ ਐਸਟਰਾਜ਼ੇਨੇਕਾ ਟੀਕਾ ਦੀਆਂ ਮੌਜੂਦਾ ਖੁਰਾਕਾਂ ਇਨ੍ਹਾਂ ਮੁੱਦਿਆਂ ਨਾਲ ਨਹੀਂ ਜੁੜੀ ਹੈ। ਸਿਹਤ ਵਿਭਾਗ ਵੱਲੋਂ ਟੀਕਾ ਲਗਾਏ ਜਾਣ ਤੋਂ ਬਾਅਦ ਮਰੀਜ਼ਾਂ ਨੂੰ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 23 ਹਜ਼ਾਰ ਤੋਂ ਵੱਧ ਅਲਬਰਟਨਜ਼ ਨੇ ਐਸਟ੍ਰਾਜ਼ੇਨੇਕਾ ਸ਼ਾਟ ਲਈ ਸਾਈਨ ਅਪ ਕੀਤਾਸੀ। ਮੁੱਕਦੀ ਗੱਲ ਇਹ ਹੈ ਕਿ ਇਸ ਵੇਲੇ ਕੋਈ ਸਬੂਤ ਨਹੀਂ ਹੈ ਕਿ ਟੀਕਾ ਖੁੂਨ ਦੇ ਥੱਕੇ ਦਾ ਕਾਰਨ ਬਣ ਰਿਹਾ ਹੈ ਅਤੇ ਅਸੀਂ ਟੀਕੇ ਦਾ ਉਹ ਰੂਪ ਨਹੀਂ ਵਰਤ ਰਹੇ ਹਾਂ ਜੋ ਯੂਰਪ ਦੇ ਦੇਸ਼ਾਂ ਵਿਚ ਵਰਤੇ ਜਾਂਦੇ ਹਨ।

Show More

Related Articles

Leave a Reply

Your email address will not be published. Required fields are marked *

Close