Canada

ਕੈਲਗਰੀ ਦੇ ਦੋ ਸਕੂਲਾਂ ਨੂੰ ਪਾਇਲਟ ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਅਤੇ ਸਟਾਫ ਦੀ ਸਕ੍ਰੀਨਿੰਗ ਲਈ ਚੁਣਿਆ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਵੀਰਵਾਰ ਨੂੰ ਐਲਾਨ ਕੀਤਾ ਗਿਆ ਕਿ ਕੈਲਗਰੀ ਵਿਚ ਆਉਣ ਵਾਲੇ ਦਿਨਾਂ ’ਚ ਦੋ ਕੈਲਗਰੀ ਸਕੂਲਾਂ ਵਿਚ ਵਿਦਿਆਰਥੀਆਂ ਅਤੇ ਸਟਾਫ ਦੀ ਪਾਇਲਟ ਪ੍ਰੋਗਰਾਮ ਦੇ ਤਹਿਤ ਟੈਸਟਿੰਗ ਕੀਤੀ ਜਾਏਗੀ।
ਸਿਹਤ ਮੰਤਰੀ ਟਾਈਲਰ ਸ਼ੈਂਡਰੋ ਨੇ ਕਿਹਾ ਕਿ ਕੈਲਗਰੀ ਬੋਰਡ ਆਫ ਐਜੂਕੇਸ਼ਨ (ਸੀ. ਬੀ. ਈ.) ਦੇ ਇਕ ਸਕੂਲ ਅਤੇ ਕੈਲਗਰੀ ਕੈਥੋਲਿਕ ਸਕੂਲ ਡਵੀਜ਼ਨ (ਸੀ. ਸੀ. ਐਸ. ਡੀ.) ਦੇ ਇਕ ਸਕੂਲ ਨੂੰ 1000000 ਟੈਸਟ ਕਿੱਟਾਂ ਉਪਲਬਧ ਕਰਵਾਈਆਂ ਗਈਆਂ ਹਨ।
ਸੂਬਾ ਸਰਕਾਰ ਦੇ ਅਨੁਸਾਰ ਇਹ ਕੰਮ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗਾ।
ਲਾਗਰੇਂਜ ਨੇ ਵੀਰਵਾਰ ਨੂੰ ਕਿਹਾ ਕਿ ਕੈਲਗਰੀ ਦੇ ਦੋ ਸਕੂਲਾਂ ਵਿਚ ਉਨ੍ਹਾਂ ਵਿਦਿਆਰਥੀਆਂ ਅਤੇ ਸਟਾਫ ਦੀ ਜਾਂਚ ਕਰਨ ਲਈ ਟੀਮਾਂ ਗਠਿਤ ਕੀਤੀਆਂ ਜਾਣਗੀਆਂ ਜਿਸ ਦੇ ਲੱਛਣ ਨਹੀਂ ਹਨ। ਇਹ ਇਕ ਹਫਤੇ ਦੇ ਬਾਅਦ ਦੁਬਾਰਾ ਟੈਸਟਿੰਗ ਦੀ ਪੇਸ਼ਕਸ਼ ਕਰਨਗੇ ਅਤੇ ਤੀਜੇ ਗੇੜ ਦੀ ਸਕ੍ਰੀਨਿੰਗ ਦੇ ਨਾਲ ਅੱਗੇ ਆਉਣਗੇ।
ਲਾਗਰੈਂਜ ਨੇ ਕਿਹਾ ਕਿ ਪਾਇਲਟ ਪ੍ਰੋਗਰਾਮ ਸਵੈਇੱਛਿਤ ਹੈ ਅਤੇ ਮਾਂਪੇ ਅਪਨੀ ਮਰਜ਼ੀ ਦੇ ਨਾਲ ਬੱਚਿਆਂ ਦੀ ਟੈਸਟਿੰਗ ਕਰਵਾਉਣ ਲਈ ਮਨਜ਼ੂਰੀ ਦੇ ਸਕਦੇ ਹਨ।
ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਨ ਵੱਲੋਂ ਮਾਪਿਆਂ ਅਤੇ ਸਟਾਫ ਨੂੰ ਸੂਚਿਤ ਕੀਤਾ ਜਾਵੇਗਾ। ਸਕੂਲ ਪ੍ਰਬੰਧਨ ਵੱਲੋਂ ਜਾਰੀ ਸਹਿਮਤੀ ਫਾਰਮ ਭਰਨ ਤੋਂ ਬਾਅਦ ਹੀ ਪਾਇਲਟ ਪ੍ਰੋਗਰਾਮ ਵਿਚ ਹਿੱਸਾ ਲੈ ਸਕਦੇ ਹਨ।

Show More

Related Articles

Leave a Reply

Your email address will not be published. Required fields are marked *

Close