Canada

ਕੁਦਰਤੀ ਗੈਸ ਸਾਈਟ ਤੱਕ ਪਹੁੰਚਣ ਤੋਂ ਰੋਕਣ ਲਈ ਕੈਲਗਰੀ ਦੀ ਕੰਪਨੀ ਨੂੰ 80 ਹਜ਼ਾਰ ਡਾਲਰ ਦਾ ਲੱਗਾ ਜੁਰਮਾਨਾ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਦੀ ਇਕ ਕੰਪਨੀ ਨੂੰ ਸੂਬੇ ਦੁਆਰਾ ਐਲਬਰਟਾ ਐਨਰਜ਼ੀ ਰੈਗੂਲੇਟਰ ਇੰਸਪੈਕਟਰਾਂ ਨੂੰ ਆਪਣੀ ਇਕ ਸਾਈਟ ’ਤੇ ਇਜਾਜ਼ਤ ਨਾ ਦੇਣ ਤੋਂ ਬਾਅਦ 80 ਹਜ਼ਾਰ ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ।

ਲੈਂਡ ਪੈਟਰੋਲੀਅਮ ਇੰਟਰਨੈਸ਼ਨਲ ਇੰਕ ਜਿਸ ਦਾ ਮੁੱਖ ਦਫਤਰ ਦੱਖਣ-ਪੱਛਮ ਕੈਲਗਰੀ ਵਿਚ ਹੈ, ਨੂੰ ਤੇਲ ਅਤੇ ਗੈਸ ਸੰਭਾਲ ਕਾਨੂੰਨ ਦੀ ਉਲੰਘਣਾ ਕਰਨ ਲਈ ਸੂਬਾਈ ਅਦਾਲਤ ਵਿਚ ਦੋਸ਼ੀ ਪਾਇਆ ਗਿਆ ਹੈ।
ਅਦਾਲਤ ਨੇ ਪਾਇਆ ਕਿ ਲੈਂਡ ਪੈਟਰੋਲੀਅਮ ਨੇ ਕਾਨੂੰਨ ਨੂੰ ਤੋੜਿਆ ਜਦੋਂ ਉਸ ਨੇ ਅਗਸਤ 2018 ਵਿਚ ਏ. ਆਰ. ਆਈ.ਚਾਲਕਾਂ ਨੂੰ ਪੋਨੋਕਾ, ਅਲਟਾ ਵਿਚ ਆਪਣੀਆਂ ਕੁਦਰਤੀ ਗੈਸ ਸਹੂਲਤਾਂ ਵਿਚੋਂ ਕਿਸੇ ਦਾ ਮੁਆਇਨਾ ਨਹੀਂ ਕਰਨ ਦਿੱਤਾ ਸੀ।
ਏ. ਈ.ਆਰ. ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਇਸ ਸਾਈਟ ਦਾ ਨਿਰੀਖਣ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕੰਪਨੀ ਦੇ ਮਾਲਕ ਬਿਲ ਫੰੁੰਗ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਸਾਈਟ ਵਿਚ ਦਾਖਲ ਨਹੀਂ ਹੋ ਸਕਦੇ।

Show More

Related Articles

Leave a Reply

Your email address will not be published. Required fields are marked *

Close