Sports

ਸਰਜਰੀ ਤੋਂ ਬਾਅਦ ਜਡੇਜਾ ਨੇ ਸ਼ੁਰੂ ਕੀਤਾ ਨੈੱਟ ਅਭਿਆਸ

ਨਵੀਂ ਦਿੱਲੀ – : ਭਾਰਤੀ ਟੀਮ ਮੈਨੇਜਮੈਂਟ ਤੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ ਕਿ ਅੰਗੂਠੇ ਦੀ ਸਰਜਰੀ ਤੋਂ ਬਾਅਦ ਪਿਛਲੇ ਹਫ਼ਤੇ ਮੈਦਾਨ ‘ਤੇ ਮੁੜੇ ਹਰਫ਼ਨਮੌਲਾ ਰਵਿੰਦਰ ਜਡੇਜਾ ਨੇ ਵੀਰਵਾਰ ਨੂੰ ਬੱਲੇਬਾਜ਼ੀ ਤੇ ਗੇਂਦਬਾਜ਼ੀ ਦਾ ਅਭਿਆਸ ਕੀਤਾ। ਜਡੇਜਾ ਨੇ ਪਿਛਲੇ ਹਫ਼ਤੇ ਅਭਿਆਸ ਸ਼ੁਰੂ ਕਰ ਦਿੱਤਾ ਸੀ ਤੇ ਦੋ ਮਹੀਨੇ ਬਾਅਦ ਵੀਰਵਾਰ ਨੂੰ ਉਨ੍ਹਾਂ ਨੇ ਨੈੱਟ ‘ਤੇ ਅਭਿਆਸ ਕੀਤਾ।

ਇਹ ਸਟਾਰ ਹਰਫ਼ਨਮੌਲਾ ਬੱਲੇ ਤੇ ਗੇਂਦ ਨੂੰ ਫੜਨ ਦੇ ਆਪਣੇ ਉਤਸ਼ਾਹ ਨੂੰ ਲੁਕੋ ਨਹੀਂ ਪਾ ਰਿਹਾ ਸੀ। ਜਡੇਜਾ ਨੇ ਟਵਿੱਟਰ ‘ਤੇ ਇਕ ਛੋਟਾ ਜਿਹਾ ਕਲਿੱਪ ਪੋਸਟ ਕੀਤਾ ਜਿਸ ਵਿਚ ਉਨ੍ਹਾਂ ਨੂੰ ਉਨ੍ਹਾਂ ਦੀ ਸ਼ੈਲੀ ਵਿਚ ਖੇਡਦੇ ਹੋਏ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਚੰਗਾ ਮਹਿਸੂਸ ਕਰ ਰਿਹਾ ਹਾਂ।

ਦੋ ਮਹੀਨੇ ਬਾਅਦ ਬੱਲਾ ਤੇ ਗੇਂਦ ਫੜੇ ਹਨ। ਤਿਆਰ ਹੋ ਰਿਹਾ ਹਾਂ। ਖ਼ੁਦ ‘ਤੇ ਫੋਕਸ ਹੈ। ਜ਼ਿਕਰਯੋਗ ਹੈ ਕਿ ਜਡੇਜਾ ਆਸਟ੍ਰੇਲਿਆਈ ਦੌਰੇ ‘ਤੇ ਸਿਡਨੀ ਟੈਸਟ ਦੀ ਪਹਿਲੀ ਪਾਰੀ ਦੌਰਾਨ ਬੱਲੇਬਾਜ਼ੀ ਕਰਦੇ ਹੋਏ ਜ਼ਖ਼ਮੀ ਹੋ ਗਏ ਸਨ। ਸਕੈਨ ਕਰਵਾਉਣ ਤੋਂ ਬਾਅਦ ਉਨ੍ਹਾਂ ਦੇ ਅੰਗੂਠੇ ਵਿਚ ਫਰੈਕਚਰ ਹੋਣ ਦੀ ਗੱਲ ਸਾਹਮਣੇ ਆਈ ਸੀ ਤੇ ਡਾਕਟਰਾਂ ਨੇ ਜਡੇਜਾ ਨੂੰ ਅੱਠ ਹਫ਼ਤੇ ਤਕ ਮੈਦਾਨ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਸੀ।

Show More

Related Articles

Leave a Reply

Your email address will not be published. Required fields are marked *

Close