Canada

ਤਕਨੀਕੀ ਮਾਹਿਰਾਂ ਨੂੰ ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

ਐਡਮਿੰਟਨ (ਦੇਸ ਪੰਜਾਬ ਟਾਈਮਜ਼)- -ਕੈਨੇਡਾ ਦੀ ਇੰਮੀਗ੍ਰੇਸ਼ਨ ਆਪਣੇ ਘਟਦੇ ਜਾ ਰਹੇ ਨਾਗਰਿਕੀ ਟੀਚੇ ਨੂੰ ਪੂਰਾ ਕਰਨ ਲਈ ਹਰ ਰੋਜ਼ ਵੱਡੇ ਐਲਾਨ ਕਰ ਰਹੀ ਹੈ | ਬੀਤੀ ਰਾਤ ਕੈਨੇਡਾ ਨੇ ਇਹ ਐਲਾਨ ਕੀਤਾ ਹੈ ਕਿ ਜਿਨ੍ਹਾਂ ਵਿਅਕਤੀਆਂ ਕੋਲ 3 ਤਰ੍ਹਾਂ ਦੀ ਤਕਨੀਕੀ ਸਿੱਖਿਆ ਹੈ ਜਾਂ ਉਹ ਇਨ੍ਹਾਂ ਕੰਮਾਂ ਵਿਚ ਜੁੜਨ ਲਈ ਕੈਨੇਡਾ ਆ ਰਹੇ ਹਨ ਹੁਣ ਉਨ੍ਹਾਂ ਨੂੰ ਵਰਕ ਪਰਮਿਟ ਦੀ ਜ਼ਰੂਰਤ ਨਹੀਂ ਪਵੇਗੀ ਤੇ ਉਨ੍ਹਾਂ ਦੇ ਕੰਮਾਂ ਦਾ ਜਾਇਜ਼ਾ ਤੇ ਤਜਰਬੇ ਦੀ ਜਾਂਚ ਕਰਕੇ ਉਨ੍ਹਾਂ ਨੂੰ ਪੱਕੀ ਨਾਗਰਿਕਤਾ ਦਿੱਤੀ ਜਾਵੇਗੀ | ਇਸ ਦੇ ਨਾਲ ਹੀ ਇਸ ਸਿੱਖਿਆ ਜਾਂ ਕਿੱਤੇ ਨਾਲ ਸਬੰਧਿਤ ਵਿਅਕਤੀਆਂ ਨੂੰ ਹੁਣ 14 ਦਿਨ ਦੇ ਇਕਾਂਤਵਾਸ ਦੇ ਨਾਲ ਹੀ ਹੁਣ ਕਿਸੇ ਵੀ ਹੋਟਲ ਵਿਚ ਠਹਿਰਨ ਦੀ ਜ਼ਰੂਰਤ ਨਹੀਂ ਪਵੇਗੀ | ਉਨ੍ਹਾਂ ਦੱਸਿਆ ਕਿ ਮੈਡੀਕਲ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਵਰਕ ਪਰਮਿਟ ਦੀ ਲੋੜ ਨਹੀਂ ਹੋਵੇਗੀ ਤੇ ਉਨ੍ਹਾਂ ‘ਤੇ ਕਿਸੇ ਵੀ ਸ਼ਰਤ ਦੀ ਲਾਗੂ ਨਹੀਂ ਪਵੇਗੀ | ਦੂਜੇ ਵਰਗ ਵਿਚ ਉਨ੍ਹਾਂ ਟਰਾਂਸਪੋਰਟ ਨਾਲ ਜੁੜੇ ਲੋਕਾਂ ਲਈ ਸਹੂਲਤ ਦਿੱਤੀ ਹੈ, ਜਿਨ੍ਹਾਂ ਵਿਚ ਮੋਟਰ ਮਕੈਨਿਕ ਤੇ ਵੱਡੀਆਂ-ਵੱਡੀਆਂ ਮਸ਼ੀਨਰੀਆਂ ਦੇ ਮਾਹਿਰਾਂ ਨਾਲ ਸਬੰਧਿਤ ਹਨ | ਤੀਜੇ ਵਰਗ ਵਿਚ ਉਨ੍ਹਾਂ ਕਿਹਾ ਕਿ ਮਕਾਨ ਉਸਾਰੀ, ਪੁਲ ਉਸਾਰੀ ਜਾਂ ਵੱਡੀਆਂ-ਛੋਟੀਆਂ ਯੋਜਨਾਵਾਂ ਦਾ ਨਿਪੁੰਨ ਵਿਅਕਤੀ ਇਨ੍ਹਾਂ ਸ਼ਰਤਾਂ ਵਿਚ ਆਉਂਦੇ ਹਨ | ਜ਼ਿਕਰਯੋਗ ਹੈ ਕਿ ਇਨ੍ਹਾਂ ਮਾਹਿਰਾਂ ਨੂੰ ਕੈਨੇਡਾ ਸਰਕਾਰ ਨੇ ਇਕ ਵੱਡੀ ਰਾਹਤ ਦਿੱਤੀ ਹੈ ਤੇ ਉਹ ਹੁਣ ਸਰਕਾਰ ਵਲੋਂ ਦਿੱਤੇ ਕਿਸੇ ਵੀ ਸਕੋਰ ਵਿਚ ਨਹੀਂ ਆਉਂਦੇ |

Show More

Related Articles

Leave a Reply

Your email address will not be published. Required fields are marked *

Close