Sports

ਦੂਜਾ ਵਾਰ ਗੋਡੇ ਦੇ ਆਪ੍ਰੇਸ਼ਨ ਤੋਂ ਪਹਿਲਾਂ ਨਿਰਾਸ਼ ਸੀ : ਫੈਡਰਰ

ਦੋਹਾ –  ਰੋਜਰ ਫੈਡਰਰ ਨੇ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤਕ ਮੁਕਾਬਲੇਬਾਜ਼ੀ ਦੀ ਟੈਨਿਸ ਤੋਂ ਦੂਰ ਰਹਿਣ ‘ਤੇ ਕਦੇ ਸੰਨਿਆਸ ਲੈਣ ਦੇ ਬਾਰੇ ਵਿਚ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ ਪਰ ਉਨ੍ਹਾਂ ਸਵੀਕਾਰ ਕੀਤਾ ਕਿ ਸੱਜੇ ਗੋਡੇ ਦੇ ਦੂਜੇ ਆਪ੍ਰੇਸ਼ਨ ਤੋਂ ਪਹਿਲਾਂ ਉਹ ਨਿਰਾਸ਼ ਸਨ।

ਕਤਰ ਓਪਨ ਵਿਚ ਹਿੱਸਾ ਲੈਣ ਲਈ ਇੱਥੇ ਪੁੱਜੇ ਫੈਡਰਰ ਨੇ ਕਿਹਾ, ‘ਮੈਂ ਨਿਰਾਸ਼ ਸੀ। ਨਿਸ਼ਚਿਤ ਤੌਰ ‘ਤੇ ਮੈਨੂੰ ਵਿਸ਼ਵਾਸ ਨਹੀਂ ਸੀ ਕਿ ਮੈਨੂੰ ਦੂਜਾ ਆਪ੍ਰੇਸ਼ਨ ਕਰਵਾਉਣਾ ਪਵੇਗਾ। ਇਹ ਅਜਿਹਾ ਪਲ ਹੁੰਦਾ ਹੈ ਜਿੱਥੇ ਤੁਹਾਡੇ ਦਿਮਾਗ਼ ਵਿਚ ਕੁਝ ਸਵਾਲ ਪੈਦਾ ਹੋ ਸਕਦੇ ਹਨ।’

ਇਹ 39 ਵਰ੍ਹਿਆਂ ਦਾ ਖਿਡਾਰੀ ਆਸਟ੍ਰੇਲੀਅਨ ਓਪਨ 2020 ਤੋਂ ਬਾਅਦ ਆਪਣਾ ਪਹਿਲਾ ਮੈਚ ਦੋਹਾ ਵਿਚ ਬੁੱਧਵਾਰ ਨੂੰ ਡੈਨ ਇਵਾਂਸ ਜਾਂ ਜੈਰੇਮੀ ਚਾਰਡੀ ਵਿਚਾਲੇ ਖੇਡੇਗਾ। ਫੈਡਰਰ ਨੇ ਆਪਣੇ ਸੱਜੇ ਗੋਡੇ ਦਾ ਪਹਿਲਾ ਆਪ੍ਰੇਸ਼ਨ ਫਰਵਰੀ 2020 ਵਿਚ ਕਰਵਾਇਆ ਸੀ। ਆਪਣੇ ਚਾਰ ਬੱਚਿਆਂ ਨਾਲ ਘੁੰਮਣ ਜਾਂ ਮੋਟਰ ਸਾਈਕਲ ‘ਤੇ ਕਿਤੇ ਜਾਣ ਨਾਲ ਗੋਡੇ ਵਿਚ ਸੋਜ਼ ਆ ਜਾਂਦੀ ਹੈ ਜਿਸ ਤੋਂ ਬਾਅਦ ਜੂਨ ਵਿਚ ਉਨ੍ਹਾਂ ਐਲਾਨ ਕੀਤਾ ਸੀ ਕਿ ਉਨ੍ਹਾਂ ਨੂੰ ਦੂਜੀ ਵਾਰ ਆਪ੍ਰਰੇਸ਼ਨ ਕਰਵਾਉਣਾ ਪਿਆ। 20 ਵਾਰ ਦੇ ਗ੍ਰੈਂਡਸਲੈਮ ਚੈਂਪੀਅਨ ਫੈਡਰਰ ਆਗਲੇ ਕੁਝ ਮਹੀਨਿਆਂ ਵਿਚ ਆਪਣੀ ਪ੍ਰਗਤੀ ‘ਤੇ ਨਿਗਰਾਨੀ ਰੱਖ ਕੇ ਫਿਰ ਚੀਜ਼ਾਂ ਦਾ ਮੁਲਾਂਕਣ ਕਰਨਗੇ।

Show More

Related Articles

Leave a Reply

Your email address will not be published. Required fields are marked *

Close