Entertainment

ਰਣਬੀਰ ਕਪੂਰ ਦੀ ਤਬੀਅਤ ਖ਼ਰਾਬ , ਹੋਏ ਕੋਰੋਨਾ ਪਾਜ਼ੇਟਿਵ

ਨਵੀਂ ਦਿੱਲੀ : ਇਕ ਵਾਰ ਫਿਰ ਕਪੂਰ ਖਾਨਦਾਨ ਤੋਂ ਬੁਰੀ ਖ਼ਬਰ ਹੈ। ਰਿਸ਼ੀ ਕਪੂਰ ਦੇ ਪੁੱਤਰ ਅਦਾਕਾਰ ਰਣਬੀਰ ਕਪੂਰ ਦੀ ਤਬੀਅਤ ਖ਼ਰਾਬ ਹੋ ਗਈ ਹੈ। ਹੁਣ ਰਣਬੀਰ ਦੀ ਮਾਂ ਐਕਟਰੈੱਸ ਨੀਤੂ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕਰਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਰਣਬੀਰ ਕਪੂਰ ਕੋਰੋਨਾ ਪਾਜ਼ੇਟਿਵ ਹੋ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਨੀਤੂ ਸਿੰਘ ਤੋਂ ਤੋਂ ਪਹਿਲਾਂ ਇਸ ਗੱਲ ਦੀ ਜਾਣਕਾਰੀ ਰਣਬੀਰ ਦੇ ਅੰਕਲ ਅਦਾਕਾਰਾ ਰਣਧੀਰ ਕਪੂਰ ਨੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦੈ ਕਿ ਉਨ੍ਹਾਂ ਦੇ ਭਤੀਜੇ ਰਣਬੀਰ ਕਪੂਰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ ਹਨ ਜਿਸ ਕਾਰਨ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ।
ਇਹ ਗੱਲ ਰਣਧੀਰ ਕਪੂਰ ਨੇ ਅੰਗਰੇਜ਼ੀ ਵੈੱਬਸਾਈਟ ਪਿੰਕਵਿਲਾ ਨਾਲ ਗੱਲ ਕਰਦਿਆਂ ਕਹੀ ਹੈ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਰਣਬੀਰ ਕਪੂਰ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਹਨ ਤਾਂ ਉਨ੍ਹਾਂ ਹਾਂ ਵਿਚ ਜਵਾਬ ਦਿੱਤਾ। ਇਸ ਤੋਂ ਬਾਅਦ ਰਣਧੀਰ ਕਪੂਰ ਨੇ ਅੱਗੇ ਕਿਹਾ, ‘ਮੇਰਾ ਮੰਨਣਾ ਹੈ ਕਿ ਉਹ ਠੀਕ ਨਹੀਂ ਹੈ, ਪਰ ਮੈਨੂੰ ਯਕੀਨ ਨਹੀਂ ਕਿ ਉਸ ਨੂੰ ਕਿਵੇਂ ਹੋਇਆ ਹੈ। ਮੈਂ ਸ਼ਹਿਰ ਵਿਚ ਨਹੀਂ ਹਾਂ।’ ਸੋਸ਼ਲ ਮੀਡੀਆ ‘ਤੇ ਹੁਣ ਇਸ ਖ਼ਬਰ ਦੇ ਕਾਫੀ ਚਰਚੇ ਹਨ।

Show More

Related Articles

Leave a Reply

Your email address will not be published. Required fields are marked *

Close