International

ਕਿਸੇ ਸੰਕਟ ਦੇ ਟਾਕਰੇ ਦੌਰਾਨ ਵਿਸ਼ੇਸ਼ ਬੈਠਕਾਂ ਲਈ ਸੁਰੱਖਿਆ ਵਾਲਾ ਕਮਰਾ ਬਣਾਉਣਗੇ ਬੋਰਿਸ ਜਾਨਸਨ

ਲੈਸਟਰ (ਇੰਗਲੈਂਡ)  -ਦੇਸ਼ ਵਿਚ ਕਿਸੇ ਵੀ ਬਿਪਤਾ ਨਾਲ ਨਜਿੱਠਣ ਲਈ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ “ਸਿਟਸੇਨ” ਨਾਮ ਵਾਲਾ ਵਿਸ਼ੇਸ਼ ਕਮਰਾ ਬਣਾਉਣਗੇ। ਜਾਣਕਾਰੀ ਅਨੁਸਾਰ  ਅੱਤਵਾਦੀ ਹਮਲੇ ਜਾਂ ਮਹਾਮਾਰੀ ਵਰਗੀ ਆਫਤ ਵੇਲੇ
ਵ੍ਹਾਈਟ ਹਾਊਸ ਦੀ ਤਰਜ਼ ‘ਤੇ ਵਾਈਟ ਹਾਲ ਵਿਖੇ ਇੱਕ ਵਿਸ਼ੇਸ਼ ਸੁਰੱਖਿਅਤ ਕਮਰਾ ਬਣਾਇਆ ਜਾਵੇਗਾ। ਜਿਥੇ ਸੰਕਟ ਦੀ ਸਥਿਤੀ ਵਿੱਚ  ਪ੍ਰਧਾਨ ਮੰਤਰੀ ਆਪਣੇ  ਮੰਤਰੀਆਂ ਤੇ ਅਧਿਕਾਰੀਆਂ ਨਾਲ ਬੈਠਕਾਂ  ਕਰਨ ਵਿਚ ਮਦਦਗਾਰ ਸਾਬਤ ਹੋਵੇਗਾ। ਇਸ ਕਮਰੇ ਦੀ ਗਰਮੀਆਂ ਵਿੱਚ ਖੁੱਲ੍ਹਣ ਦੀ ਉਮੀਦ ਹੈ ਅਤੇ ਇਸ ਦਾ ਜ਼ਮੀਨਦੋਜ਼  ਸੁਰੰਗਾਂ ਦੀ ਇਕ ਲੜੀ ਰਾਹੀਂ ਡਾਊਨਿੰਗ ਸਟ੍ਰੀਟ ਨਾਲ ਸਿੱਧਾ ਸੰਪਰਕ ਹੋਵੇਗਾ। ਇਸ ਨੂੰ ਬਣਾਉਣ ਲਈ 9 ਮਿਲੀਅਨ ਪੌਂਡ ਤੋਂ ਵੀ ਜਿਆਦਾ ਖਰਚ ਆਵੇਗਾ। ਕੌਮੀ  ਸੁਰੱਖਿਆ ਸਕੱਤਰੇਤ ਦਾ ਸਟਾਫ ਕਮਰੇ ਦੀ ਨਿਗਰਾਨੀ ਕਰੇਗਾ ਅਤੇ ਇਹ ਕਮਰਾ ਹਾਈ-ਟੈਕ ਯੰਤਰਾਂ ਨਾਲ ਲੈਸ ਹੋਵੇਗਾ।

Show More

Related Articles

Leave a Reply

Your email address will not be published. Required fields are marked *

Close