Canada

ਅਲਬਰਟਾ ਵਿਚ ਕੋਵਿਡ-19 ਦੇ ਵੱਖ-ਵੱਖ ਕੰਪਨੀਆਂ ਦੇ ਟੀਕਿਆਂ ਵਿਚੋਂ ਚੋਣ ਚਾਹੁੰਦੇ ਹਨ ਲੋਕ?

ਕੈਲਗਰੀ (ਦੇਸ ਪੰਜਾਬ ਟਾਈਮਜ਼)- ਹੈਲਥ ਕੈਨੇਡਾ ਨੇ ਕੋਵਿਡ-19 ਦੇ ਕਈ ਕੰਪਨੀਆਂ ਦੇ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਲੋਕ ਅਲਬਰਟਾ ਵਿਚ ਜਲਦ ਹੀ ਵੈਕਸੀਨ ਦੇ ਆਉਣ ਦੀ ਉਮੀਦ ਕਰ ਰਹੇ ਹਨ। ਪਰ ਅਲਬਰਟਾ ਵਾਸੀਆਂ ਦੇ ਮਨਾਂ ਵਿਚ ਇਹ ਦੁਵਿਧਾ ਵੀ ਹੈ ਕਿ ਇੰਨੇ ਸਾਰੇ ਕੰਪਨੀਆਂ ਦੇ ਟੀਕਿਆਂ ਵਿਚੋਂ ਕਿਹੜੀ ਕੰਪਨੀ ਦਾ ਟੀਕਾ ਵਧੇਰੇ ਕਾਰਗਰ ਹੈ ਅਤੇ ਕਿਸ ਟੀਕੇ ਵਿਚ ਸਾਈਡ ਇਫੈਕਟ ਘੱਟ ਹਨ। ਇਸ ਲਈ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਟੀਕਿਆਂ ਦੀ ਚੋਣ ਕਰਨ ਦੀ ਛੋਟ ਮਿਲਣੀ ਚਾਹੀਦੀ ਹੈ। ਕੈਲਗਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਕਰੈਗ ਜੈਨ ਦਾ ਕਹਿਣਾ ਹੈ ਕਿ ਲੋਕਾਂ ਦੇ ਮਨਾਂ ਵਿਚ ਟੀਕਿਆਂ ਦੀ ਚੋਣ ਨੂੰ ਲੈ ਕੇ ਫਿਕਰ ਹੈ। ਲੋਕ ਜਾਣਕਾਰੀ ਚਾਹੁੰਦੇ ਹਨ ਕਿ ਟੀਕਿਆਂ ਦੀ ਰਿਪੋਰਟ ਕਿੰਨੀ ਪ੍ਰਭਾਵਸ਼ਾਲੀ ਹੈ ਅਤੇ ਵੱਖ-ਵੱਖ ਟੀਕਿਆਂ ਵਿਚ ਕਿੰਨਾ ਅੰਤਰ ਹੈ।
ਡਾ. ਜੇਨ ਨੇ ਕਿਹਾ ਕਿ ਟੀਕਿਆਂ ਦੀ ਰਿਪੋਰਟ ਵਿਚ ਅਸਲ ਅੰਤਰ ਕੱਢਣਾ ਬਹੁਤ ਮੁਸ਼ਕਿਲ ਹੈ। ਕਿਉਂਕਿ ਹਰੇਕ ਕੰਪਨੀ ਵੱਲੋਂ ਟੀਕਿਆਂ ਨੂੰ ਆਮ ਲੋਕਾਂ ਤੱਕ ਲਿਆਉਣ ਤੋਂ ਪਹਿਲਾਂ ਕਈ-ਕਈ ਕਲੀਨਿਕਲ ਟਰਾਇਲ ਕੀਤੇ ਗਏ ਹਨ। ਅਤੇ ਟ੍ਰਾਇਲ ਪਾਸ ਹੋਣ ਤੋਂ ਬਾਅਦ ਹੀ ਟੀਕੇ ਆਮ ਲੋਕਾਂ ਨੂੰ ਲਗਾਉਣੇ ਸ਼ੁਰੂ ਹੋਏ ਹਨ।
ਜ਼ਿਕਰਯੋਗ ਹੈ ਕਿ ਕੈਨੇਡਾ ਨੇ ਚਾਰ ਕੰਪਨੀਆਂ ਦੇ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ ਜਿੰਨਾਂ ਵਿਚੋਂ ਤਿੰਨ ਟੀਕਿਆਂ ਦੀਆਂ ਡੋਜ਼ਾਂ ਅਲਬਰਟਾ ਵਿਚ ਪਹੁੰਚੀਆਂ ਹਨ। ਫਾਈਜ਼ਰ ਅਤੇ ਮਾਡਰਨਾ ਟੀਕਿਆਂ ਦੇ 90% ਪ੍ਰਭਾਵਸ਼ਾਲੀ ਨਤੀਜੇ ਸਾਹਮਣੇ ਆਏ ਹਨ। ਐਸਟਰਾਜ਼ੇਨੇਕਾ ਟੀਕਾ ਜੋ ਇਸ ਹਫਤੇ ਅਲਬਰਟਾ ਵਿਚ ਆਵੇਗਾ ਵਾਇਰਸ ਦੇ ਸੰਚਾਰ ਨੂੰ ਲਗਭਗ 60 ਫੀਸਦੀ ਤੱਕ ਘਟਾਉਂਦਾ ਹੈ ਅਤੇ ਗੰਭੀਰ ਬੀਮਾਰੀ ਜਾਂ ਮੌਤ ਦੇ ਖਤਰੇ ਨੂੰ ਰੋਕਣ ਵਿਚ ਲਗਭਗ 80 ਫੀਸਦੀ ਪ੍ਰਭਾਵਸ਼ਾਲੀ ਹੈ। ਸਾਰੇ ਟੀਕਿਆਂ ਦੀਆਂ ਦੋ ਖੁਰਾਕਾਂ ਲੈਣੀਆਂ ਲਾਜ਼ਮੀ ਹੈ।

Show More

Related Articles

Leave a Reply

Your email address will not be published. Required fields are marked *

Close