Canada

ਵਿਦਿਆਰਥੀਆਂ ਲਈ ਵੱਡੀ ਖ਼ੁਸ਼ੀ ਦੀ ਖ਼ਬਰ- ਕਿਊਬਿਕ ਦੇ ਸੀ.ਡੀ.ਆਈ. ਕਾਲਜ ਨੂੰ ਮਿਲੀ ਕਲੀਨ ਚਿੱਟ

ਕਿਊਬਿਕ, (ਦੇਸ ਪੰਜਾਬ ਟਾਈਮਜ਼)–-ਕੈਨੇਡਾ ਦੇ ਕਿਊਬਿਕ ਕਾਲਜ ਨੂੰ ਹੁਣ ਕਲੀਨ ਚਿੱਟ ਮਿਲ ਗਈ ਹੈ ਤੇ ਹੁਣ ਇਸ ‘ਚ ਦਾਖ਼ਲਾ ਲੈ ਚੁੱਕੇ ਵਿਦਿਆਰਥੀਆਂ ਲਈ ਵੱਡੀ ਖ਼ੁਸ਼ੀ ਦੀ ਖ਼ਬਰ ਆਈ ਹੈ | ਜ਼ਿਕਰਯੋਗ ਹੈ ਕਿ ਕਿਊਬਿਕ ਦੇ ਸੀ.ਡੀ.ਆਈ. ਕਾਲਜ ਜਿਸ ‘ਤੇ ਸ਼ੱਕ ਪੈਣ ਕਰਕੇ ਨਿਗਰਾਨ ਵਿਭਾਗ ਨੇੇ ਕਾਲਜ ਦੇ ਸਾਰੇ ਪੇਪਰ ਤੇ ਹੋਰ ਦਸਤਾਵੇਜ਼ ਆਪਣੇ ਕਬਜ਼ੇ ‘ਚ ਲੈ ਲਏ ਸਨ ਤੇ ਕਾਲਜ ਨੂੰ ਮੁਕੰਮਲ ਤੌਰ ‘ਤੇ ਬੰਦ ਕਰ ਦਿੱਤਾ ਸੀ | ਉਨ੍ਹਾਂ ਬੱਚਿਆਂ ‘ਚ ਭਾਰੀ ਘਬਰਾਹਟ ਪਾਈ ਜਾ ਰਹੀ ਸੀ, ਜਿਨ੍ਹਾਂ ਵਿਦਿਆਰਥੀਆਂ ਨੇ ਲੱਖਾਂ ਰੁਪਏ ਭਰ ਕੇ ਇਸ ਕਾਲਜ ‘ਚ ਦਾਖ਼ਲਾ ਲਿਆ ਸੀ | ਉਨ੍ਹਾਂ ਦੀ ਪੜ੍ਹਾਈ ਛੁੱਟ ਗਈ ਸੀ | ਵਿਦੇਸ਼ਾਂ ਤੋਂ ਜਿਨ੍ਹਾਂ ਬੱਚਿਆਂ ਨੇ ਦਾਖ਼ਲਾ ਲਿਆ ਸੀ ਉਨ੍ਹਾਂ ਦੇ ਵੀਜ਼ੇ ਰੋਕ ਦਿੱਤੇ ਸਨ ਤੇ ਜਿਨ੍ਹਾਂ ਦੇ ਵੀਜ਼ੇ ਲੱਗੇ ਸਨ, ਉਨ੍ਹਾਂ ਦੇ ਕੈਨੇਡਾ ਆਉਣ ‘ਤੇ ਪਾਬੰਦੀ ਲੱਗੀ ਸੀ | ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਲਜ ਦੇ ਜਿਨ੍ਹਾਂ ਦਸਤਾਵੇਜ਼ਾਂ ‘ਤੇ ਸ਼ੱਕ ਕੀਤਾ ਗਿਆ ਸੀ, ਉਹ ਸਾਰੇ ਦਰੁੱਸਤ ਪਾਏ ਗਏ ਹਨ | ਇਹ ਵੀ ਪਤਾ ਲੱਗਾ ਹੈ ਕਿ ਜਿਨ੍ਹਾਂ ਬੱਚਿਆਂ ਨੇ ਆਪਣੀਆਂ ਫਾਈਲਾਂ ਲਾਈਆਂ ਹੋਈਆਂ ਹਨ, ਉਨ੍ਹਾਂ ਨੂੰ ਜਲਦ ਵੀਜ਼ੇ ਮਿਲ ਸਕਦੇ ਹਨ |

Show More

Related Articles

Leave a Reply

Your email address will not be published. Required fields are marked *

Close