National

ਰਾਜੇਵਾਲ ਨੇ ਕਿਹਾ: ਕਿਸੇ ਵੀ ਸਿਆਸੀ ਪਾਰਟੀ ਨੂੰ ਕਿਸਾਨ ਅੰਦੋਲਨ ਦਾ ਫਾਇਦਾ ਨਹੀਂ ਲੈਣ ਦੇਵਾਂਗੇ

ਸ਼੍ਰੀਗੰਗਾਨਗਰ-  ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਏਥੇ ਕਿਹਾ ਕਿ ਕਿਸਾਨ ਅੰਦੋਲਨ ਦਾ ਲਾਭ ਉਠਾਉਣ ਦਾ ਯਤਨ ਕਈ ਸਿਆਸੀ ਦਲ ਕਰ ਰਹੇ ਹਨ, ਪਰ ਕਿਸੇ ਵੀ ਸਿਆਸੀ ਦਲ ਨੂੰ ਅਜਿਹਾ ਨਹੀਂ ਕਰਨ ਦਿੱਤਾ ਜਾਵੇਗਾ।
ਬਲਬੀਰ ਸਿੰਘ ਰਾਜੇਵਾਲ ਨੇ ਏਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਿਸਾਨ ਅੰਦੋਲਨ ਹੇਠ ਦੇਸ਼ ਭਰ ਵਿਚ ਜਦੋਂ ਕਿਸਾਨ ਮਹਾਪੰਚਾਇਤਾਂ ਦਾ ਸਿਲਸਿਲਾ ਚੱਲ ਰਿਹਾ ਹੈ ਤਾਂ ਸੰਯੁਕਤ ਕਿਸਾਨ ਮੋਰਚਾ ਦੇ ਵੇਖਣ ਵਿਚ ਆਇਆ ਹੈ ਕਿ ਕੁਝ ਰਾਜਾਂ ਵਿਚ ਸਿਆਸੀ ਦਲ ਅਤੇ ਨੇਤਾ ਅੰਦੋਲਨ ਦੇ ਨਾਮ ਉੱਤੇ ਆਪਣੇ ਸਿਆਸੀ ਲਾਭ ਲਈ ਕਿਸਾਨਾਂ ਦੀਆਂ ਮਹਾਪੰਚਾਇਤਾਂ ਕਰਨ ਲੱਗ ਪਏ ਹਨ। ਕਿਸਾਨ ਮੋਰਚੇ ਨੇ ਇਸ ਦਾ ਨੋਟਿਸ ਲਿਆ ਅਤੇ ਇਸ ਨੂੰ ਰੋਕਣ ਲਈ ਮੋਰਚੇ ਵਲੋਂ ਨਿਗਰਾਨੀ ਵਿਵਸਥਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਰਚਾ ਅਪੀਲ ਕਰ ਰਿਹਾ ਹੈ ਕਿ ਕੋਈ ਸਿਆਸੀ ਦਲ ਅਤੇ ਨੇਤਾ ਕਿਸਾਨ ਅੰਦੋਲਨ ਦੇ ਨਾਮ ਉੱਤੇ ਆਪਣੇ ਫਾਇਦੇ ਲਈ ਮਹਾਪੰਚਾਇਤ ਕਰੇ ਤਾਂ ਕਿਸਾਨ ਨਾ ਜਾਣ। ਉਨ੍ਹਾ ਕਿਹਾ ਕਿ ਪਿਛਲੇ 74 ਸਾਲਾਂ ਵਿਚ ਕਿਸੇ ਸਿਆਸੀ ਦਲ ਨੇ ਕਿਸਾਨਾਂ ਦਾ ਕੋਈ ਭਲਾ ਨਹੀਂ ਕੀਤਾ ਅਤੇ ਇਹ ਸਿਆਸੀ ਦਲ ਭਵਿੱਖ ਵਿੱਚ ਭਲਾ ਨਹੀਂ ਕਰ ਸਕਦੇ, ਕਿਸਾਨਾਂ ਨੂੰ ਆਪਣੀ ਲੜਾਈ ਖ਼ੁਦ ਲੜਨੀ ਹੋਵੇਗੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਗੈਰ-ਰਾਜਨੀਤਕ ਹੋਣ ਕਾਰਨ ਕਿਸਾਨ ਅੰਦੋਲਨ ਪੂਰੀ ਤਾਕਤ ਅਤੇ ਮਜ਼ਬੂਤੀ ਨਾਲ ਲੜਿਆ ਜਾ ਰਿਹਾ ਹੈ ਅਤੇ ਸਿਆਸੀ ਦਲਾਂ ਨੂੰ ਦੂਰ ਰੱਖਣ ਕਾਰਨ ਸਾਡੀ ਤਾਕਤ ਬਣੀ ਹੋਈ ਹੈ। ਰਾਜੇਵਾਲ ਨੇ ਕਿਹਾ ਕਿਅੰਦੋਲਨ ਦੇਸ਼ ਦੇ 21 ਰਾਜਾਂ ਵਿਚ ਫੈਲ ਚੁੱਕਾ ਹੈ ਤੇ ਬਾਕੀ ਰਾਜਾਂ ਵਿਚ ਇਸ ਦਾ ਫੈਲਾਓਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੱਗਭਗ ਸਾਰੇ ਸਿਆਸੀ ਦਲ ਅੰਦਰ ਖਾਨੇ ਚਾਹੁੰਦੇ ਹਨ ਕਿ ਕਿਸਾਨ ਅੰਦੋਲਨ ਫੇਲ੍ਹ ਹੋ ਜਾਵੇ, ਪਰ ਕਿਸਾਨਾਂ ਨੂੰ ਸਮਝ ਆ ਗਈ ਹੈ ਕਿ ਕੇਂਦਰ ਜਾਂ ਸੂਬੇ ਵਿਚ ਕਿਸੇ ਵੀ ਦਲ ਦੀ ਸਰਕਾਰ ਰਹੇ, ਉਨ੍ਹਾਂ ਦੀ ਸਥਿਤੀ ਉੱਤੇ ਕੋਈ ਫਰਕ ਨਹੀਂ ਪੈਂਦਾ।
ਇਸ ਮੌਕੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 5 ਰਾਜਾਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਕਿਸਾਨ ਮੋਰਚਾ ਵਲੋਂ ਲੋਕਾਂ ਨੂੰ ਸਿਰਫ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਗੱਠਜੋੜਵਿੱਚ ਸ਼ਾਮਲ ਪਾਰਟੀਆਂ ਨੂੰ ਵੋਟਾਂ ਨਾ ਪਾਈਆਂ ਜਾਣ, ਕਿਉਂਕਿ ਐੱਨ ਡੀ ਏ ਨੂੰ ਪਾਈ ਗਈ ਵੋਟ ਦੇਸ਼ ਵਿਰੋਧੀ ਤੇ ਕਿਸਾਨ ਵਿਰੋਧੀ ਵੋਟ ਮੰਨੀ ਜਾਵੇਗੀ। ਪੱਛਮੀ ਬੰਗਾਲ ਤੇ ਆਸਾਮ ਸਮੇਤ 5 ਰਾਜਾਂ ਦੀਆਂ ਚੋਣਾਂ ਦੌਰਾਨ ਕਿਸਾਨ ਮੋਰਚਾ ਦੇ ਆਗੂ ਓਥੇ ਭਾਜਪਾ ਅਤੇ ਉਸ ਦੇ ਸਹਿਯੋਗੀ ਦਲਾਂ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਨ ਲਈ ਲਗਾਤਾਰ ਦੌਰੇ ਕਰਨਗੇ।

Show More

Related Articles

Leave a Reply

Your email address will not be published. Required fields are marked *

Close