Canada

ਪਾਰਲੀਆਮੈਂਟ ਮੈਂਬਰ ਨਵੇਂ ਐਪ ਸਿਸਟਮ ਰਾਹੀਂ ਆਪਣੀਆਂ ਵੋਟਾਂ ਇਲੈਕਟ੍ਰੌਨਿਕ ਢੰਗ ਨਾਲ ਪਾਇਆ ਕਰਨਗੇ

ਓਟਵਾ-  ਸੋਮਵਾਰ ਨੂੰ ਪਾਰਲੀਆਮੈਂਟ ਮੈਂਬਰ ਨਵੇਂ ਐਪ ਸਿਸਟਮ ਰਾਹੀਂ ਆਪਣੀਆਂ ਵੋਟਾਂ ਇਲੈਕਟ੍ਰੌਨਿਕ ਢੰਗ ਨਾਲ ਪਾਇਆ ਕਰਨਗੇ।
ਪਾਰਲੀਆਮੈਂਟ ਦੇ ਕੰਮਕਾਜ ਵਿੱਚ ਇਹ ਨਵੀਂ ਪ੍ਰਾਪਤੀ ਹੈ ਤੇ ਇਸ ਨੂੰ ਤਿਆਰ ਕਰਨ ਲਈ ਕਈ ਮਹੀਨਿਆਂ ਦਾ ਸਮਾਂ ਲੱਗਿਆ। ਮਹਾਂਮਾਰੀ ਦੇ ਇਸ ਦੌਰ ਵਿੱਚ ਇਸ ਤਰ੍ਹਾਂ ਦੀ ਤਕਨਾਲੋਜੀ ਨੂੰ ਅਪਣਾਇਆ ਜਾਣਾ ਸਮੇਂ ਦੀ ਮੰਗ ਹੈ, ਇਸ ਤਰ੍ਹਾਂ ਵੋਟ ਕਰਨ ਦਾ ਸਿਲਸਿਲਾ ਸੋਮਵਾਰ ਦੁਪਹਿਰ ਤੋਂ ਸ਼ੁਰੂ ਹੋਵੇਗਾ। ਹੁਣ ਦੂਰ ਦਰਾਜ ਬੈਠੇ ਐਮਪੀਜ਼ ਵੀ ਹਾਂ, ਨਾਂਹ ਜਾਂ ਵੋਟ ਵਿੱਚ ਹਿੱਸਾ ਨਾ ਲੈ ਕੇ ਆਪਣੀ ਇੱਛਾ ਪ੍ਰਗਟਾਅ ਸਕਣਗੇ।
ਇਸ ਤਰ੍ਹਾਂ ਦੀ ਪਹਿਲੀ ਵੋਟ ਬਲਾਕ ਕਿਊਬਿਕੁਆ ਵੱਲੋਂ ਸੀਨੀਅਰਜ਼ ਬਾਰੇ ਲਿਆਂਦੇ ਮਤੇ ਉੱਤੇ ਪਾਈ ਜਾਵੇਗੀ ਤੇ ਫਿਰ ਇਸ ਤੋਂ ਬਾਅਦ ਬਿੱਲ ਸੀ-14 ਉੱਤੇ ਵੀ ਦੂਜੀ ਵੋਟਿੰਗਿ ਇਸੇ ਢੰਗ ਨਾਲ ਕਰਵਾਈ ਜਾਵੇਗੀ। ਇਸ ਲਿਹਾਜ ਨਾਲ ਕੀਤੀ ਗਈ ਵੋਟਿੰਗ ਵਿੱਚ ਕਾਫੀ ਘੱਟ ਸਮਾਂ ਲੱਗੇਗਾ ਜਦਕਿ ਜ਼ੂਮ ਰਾਹੀਂ ਕੀਤੀ ਜਾਣ ਵਾਲੀ ਵੋਟਿੰਗ ਵਿੱਚ ਵੀ ਕਾਫੀ ਵਕਤ ਜ਼ਾਇਆ ਹੁੰਦਾ ਸੀ।ਇਸ ਸਬੰਧ ਵਿੱਚ ਪੇਸ਼ ਆਉਣ ਵਾਲੀਆਂ ਦਿੱਕਤਾਂ ਨਾਲ ਵੀ ਹੇਠ ਲਿਖੇ ਅਨੁਸਾਰ ਸਿੱਝਿਆ ਗਿਆ ਹੈ :
· ਇਹ ਵੋਟਿੰਗ ਐਮਪੀਜ਼ ਦੇ ਹਾਊਸ ਮੈਨੇਜਡ ਮੋਬਾਈਲ ਡਿਵਾਇਸ ਤੋਂ ਹੋਵੇਗੀ ਤੇ ਐਮਪੀਜ਼ ਦਾ ਕੈਨੇਡਾ ਵਿੱਚ ਹੋਣਾ ਜ਼ਰੂਰੀ ਹੈ।
· ਵੋਟ ਸਬਮਿਟ ਕਰਵਾਉਣ ਤੋਂ ਪਹਿਲਾਂ ਐਮਪੀਜ਼ ਨੂੰ ਫੇਸ਼ੀਅਲ ਰੈਕੋਗਨਿਸ਼ਨ ਸਿਸਟਮ ਦੀ ਵਰਤੋਂ ਕਰਨੀ ਹੋਵੇਗੀ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਐਮਪੀ ਆਪ ਹੀ ਵੋਟਿੰਗ ਕਰ ਰਹੇ ਹਨ। ਇਸ ਤੋਂ ਇਲਾਵਾ ਦੋ ਮੌਕੇ ਫੋਟੋ ਲੈਣ ਲਈ ਵੀ ਦੇਣੇ ਹੋਣਗੇ, ਜਿਸ ਤੋਂ ਇਹ ਪੁਸ਼ਟੀ ਹੋ ਜਾਵੇਗੀ ਕਿ ਐਮਪੀ ਵੱਲੋਂ ਹੀ ਵੋਟਿੰਗ ਕੀਤੀ ਜਾ ਰਹੀ ਹੈ, ਇਸ ਲਈ ਦੋ ਮੌਕੇ ਤਸਵੀਰ ਖਿਚਵਾਉਣ ਲਈ ਮਿਲਣਗੇ ਤੇ ਇਹ ਪੁਸ਼ਟੀ ਹੋ ਜਾਵੇਗੀ ਕਿ ਉਨ੍ਹਾਂ ਦੀ ਸ਼ਕਲ ਫਾਈਲ ਵਿੱਚ ਦਿੱਤੀ ਤਸਵੀਰ ਨਾਲ ਮੇਲ ਖਾਂਦੀ ਹੈ।
· ਹਰੇਕ ਮਾਨਤਾ ਪ੍ਰਾਪਤ ਪਾਰਟੀ ਦੇ ਵ੍ਹਿਪ ਦੀ ਪਹੁੰਚ ਪ੍ਰਾਈਵੇਟ ਡੈਸ਼ਬੋਰਡ ਤੱਕ ਹੋਵੇਗੀ ਜਿੱਥੇ ਉਹ ਐਪ ਰਾਹੀਂ ਵੋਟਿੰਗ ਕਰਨ ਵਾਲੇ ਹਰੇਕ ਮੈਂਬਰ ਦੀ ਵਿਜੂ਼ਅਲ ਆਈਡੈਂਟਿਟੀ ਦੀ ਪੁਸ਼ਟੀ ਕਰ ਸਕਣਗੇ।
· ਇਲੈਕਟ੍ਰੌਨਿਕ ਸਾਧਨਾਂ ਦੀ ਵਰਤੋਂ ਕਰਕੇ ਵੋਟ ਪਾਉਣ ਵਾਲੇ ਮੈਂਬਰਾਂ ਦੀ ਵੋਟ ਜਲਦ ਹੀ ਜਨਤਕ ਵੀ ਕੀਤੀ ਜਾਵੇਗੀ।

Show More

Related Articles

Leave a Reply

Your email address will not be published. Required fields are marked *

Close