International

ਨਿਊਜ਼ੀਲੈਂਡ ਵਿਚ ਕਾਰ ਹਾਦਸੇ ਵਿਚ ਭਾਰਤੀ ਲੜਕੇ ਦੀ ਮੌਤ

ਆਕਲੈਂਡ- ਨਿਊਜ਼ੀਲੈਂਡ ਪੁਲਿਸ ਨੇ ਅੱਜ ਇਕ ਦੁਖਦਾਈ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੇ ਸ਼ਨੀਵਾਰ (6 ਫਰਵਰੀ) ਨੂੰ ਬੈਰੀ ਕਰਟਿਸ ਪਾਰਕ, ਚੈਪਲ ਰੋਡ, ਫਲੈਟ ਬੁੱਸ਼ ਵਿਖੇ ਰਾਤ 8 ਵਜੇ ਇਕ ਜਲਦੀ ਹੋਈ ਕਾਰ ਪਾਈ ਗਈ ਸੀ। ਇਸ ਜਲਦੀ ਹੋਈ ਕਾਰ ਦੇ ਵਿਚ ਉਸ ਵੇਲੇ ਸ਼ੱਕ ਕੀਤਾ ਜਾ ਰਿਹਾ ਸੀ ਕਿ ਇਸਦੇ ਵਿਚ ਕੋਈ ਵਿਅਕਤੀ ਹੈ। ਪੁਲਿਸ ਨੇ ਉਸ ਰਾਤ ਇਸ ਸਿਲਵਰ ਰੰਗ ਦੀ ਮਾਜਦਾ ਕਾਰ ਵਿਚੋਂ ਇਕ ਵਿਅਕਤੀ ਨੂੰ ਬਾਹਰ ਕੱਢ ਲਿਆ ਸੀ।
ਅੱਜ ਪੁਲਿਸ ਨੇ ਉਸ ਸਬੰਧੀ ਪਰਦਾ ਚੁੱਕਦਿਆਂ ਦੱਸਿਆ ਕਿ ਇਹ 26 ਸਾਲਾ ਭਾਰਤੀ ਨੌਜਵਾਨ ਮੁੰਡਾ ਕੁਨਾਲ ਖੇੜਾ ਸੀ। ਇਹ ਨੌਜਵਾਨ ਮੈਨੁਕਾਓ ਖੇਤਰ ਦੇ ਵਿਚ ਰਹਿੰਦਾ ਸੀ। ਡਿਟੈਕਟਿਵ ਸੀਨੀਅਰ ਸਰਜੈਂਟ ਨਟਾਲੀ ਨੈਲਸਨ ਨੇ ਇਸ ਮੌਤ ਨੂੰ ਅਜੇ ਰਹੱਸਮਈ ਅਤੇ ਅਸਪਸ਼ਟ ਦੱਸਿਆ ਹੈ, ਜਿਸ ਦੀ ਅਗਲੇਰੀ ਜਾਂਚ ਚੱਲ ਰਹੀ ਹੈ। ਪੁਲਿਸ ਨੇ ਉਸਦੇ ਇੰਡੀਆ ਰਹਿੰਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਹਰ ਤਰ੍ਹਾਂ ਦੀ ਯੋਗ ਸਹਾਇਤਾ ਸਬੰਧੀ ਕਿਹਾ ਹੈ।
ਪਤਾ ਲੱਗਾ ਹੈ ਕਿ ਇਹ ਨੌਜਵਾਨ ਸੰਗਰੂਰ ਨਾਲ ਸਬੰਧਿਤ ਸੀ ਅਤੇ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਇਸ ਨੌਜਵਾਨ ਦੇ ਸਾਰੇ ਦੋਸਤ ਇਸ ਘਟਨਾ ਤੋਂ ਬਹੁਤ ਹੈਰਾਨ ਹਨ। ਪਹਿਲਾਂ ਇਹ ਨੌਜਵਾਨ ਔਕਲੈਂਡ ਕੰਮ ਕਰਦਾ ਸੀ ਅਤੇ ਫਿਰ ਕ੍ਰਾਈਸਟਚਰਚ ਵਿਖੇ ਕੰਮ ਕਰਨ ਚਲਾ ਗਿਆ ਸੀ। ਉਸਦੇ ਮਿਰਤਕ ਸਰੀਰ ਨੂੰ ਉਸਦੇ ਜਾਣਕਾਰ ਫਿਊਨਰਲ ਹੋਮ ਦੇ ਵਿਚ ਅਜੇ ਰੱਖ ਰਹੇ ਹਨ ਅਤੇ ਅਗਲਾ ਪ੍ਰੋਗਰਾਮ ਕੀ ਹੈ, ਜਲਦ ਹੀ ਦੱਸਿਆ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close