International

ਚੀਨ ਦੇ ਵਧੇਰੇ ਲੋਕ ਪੜ੍ਹਨਾ ਚਾਹੁੰਦੇ ਹਨ ਇੰਗਲਿਸ਼

ਬੀਜਿੰਗ –  ਚੀਨ ਦੇ ਰਾਸ਼ਟਰੀ ਸਲਾਹਕਾਰ ਅਦਾਰੇ ਦੇ ਇਕ ਮੈਂਬਰ ਨੇ ਦੇਸ਼ ਦੇ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ‘ਚੋਂ ਅੰਗਰੇਜ਼ੀ ਨੂੰ ਮੁੱਖ ਵਿਸ਼ੇ ਤੌਰ ‘ਤੇ ਹਟਾਏ ਜਾਣ ਦੀ ਤਜਵੀਜ਼ ਰੱਖੀ ਹੈ। ਹੁਣ ਮਾਹਰਾਂ ਤੇ ਨੈੱਟੀਜ਼ਨ ਵਿਚਾਲੇ ਇਸ ਨੂੰ ਲੈ ਕੇ ਵੱਡੀ ਬਹਿਸ ਛਿੜ ਗਈ ਹੈ। ਜ਼ਿਆਦਾਤਰ ਲੋਕ ਅੰਗਰੇਜ਼ੀ ਨੂੰ ਮੁੱਖ ਵਿਸ਼ੇ ਤੌਰ ‘ਤੇ ਰੱਖਣ ਦੇ ਹੱਕ ‘ਚ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਦੇਸ਼ ਹੋਰ ਦੇਸ਼ਾਂ ਨਾਲ ਮੁਕਾਬਲਾ ਕਰਨ ‘ਚ ਸਮਰੱਥ ਬਣੇਗਾ। ਦੱਸਣਯੋਗ ਹੈ ਕਿ ਸਾਲ 2001 ‘ਚ ਅੰਗਰੇਜ਼ੀ ਨੂੰ ਲਾਜ਼ਮੀ ਵਿਸ਼ਾ ਬਣਾਇਆ ਗਿਆ ਸੀ। ਚੀਨ ‘ਚ ਜ਼ਿਆਦਾਤਰ ਲੋਕ ਮੰਦਾਰਿਨ ਭਾਸ਼ਾ ਬੋਲੀ ਜਾਂਦੀ ਹੈ।
ਚਾਈਨੀਜ਼ ਪੀਪਲਜ਼ ਪੌਲੀਟੀਕਲ ਕੰਸਲਟੇਟਿਵ ਕਾਨਫਰੈਂਸ (ਸੀਪੀਸੀਸੀ) ਦੀ ਕੌਮੀ ਕਮੇਟੀ ਦੇ ਮੈਂਬਰ ਸ਼ੂ ਜਿਨ ਦੀ ਤਜਵੀਜ਼ ਹੈ ਅੰਗਰੇਜ਼ੀ ਨੂੰ ਲਾਜ਼ਮੀ ਵਿਸ਼ੇ ਦੀ ਸੂਚੀ ‘ਚੋਂ ਹਟਾਉਣ ਲਈ ਹੀ ਸਰੀਰਕ ਸਿੱਖਿਆ, ਸੰਗੀਤ ਤੇ ਕਲਾ ‘ਤੇ ਧਿਆਨ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨੈਸ਼ਨਲ ਕਾਲਜ ਇੰਟ੍ਰੈਸ ਟੈਸਟ ਦੌਰਾਨ ਅੰਗਰੇਜ਼ੀ ਤੇ ਹੋਰ ਵਿਦੇਸ਼ੀ ਭਾਸ਼ਾਵਾਂ ਨੂੰ ਲਾਜ਼ਮੀ ਵਿਸ਼ੇ ‘ਤੇ ਨਹੀਂ ਸ਼ਾਮਲ ਕੀਤਾ ਜਾਣਾ ਚਾਹੀਦਾ। ਦੱਸਣਯੋਗ ਹੈ ਕਿ ਜਿਊ ਸੈਨ ਸੁਸਾਇਟੀ ਦੇ ਮੈਂਬਰ ਹਨ। ਉਨ੍ਹਾਂ ਨੇ ਕਿਹਾ ਕਿ 10 ਫ਼ੀਸਦੀ ਜਮਾਤਾਂ ਅੰਗਰੇਜ਼ੀ ਭਾਸ਼ਾ ਦੀਆਂ ਲੱਗਦੀਆਂ ਹਨ ਪਰ ਯੂਨੀਵਰਸਿਟੀ ਦੇ 10 ਫ਼ੀਸਦੀ ਵਿਦਿਆਰਥੀ ਵੀ ਇਸ ਦੀ ਵਰਤੋਂ ਰੋਜ਼ਾਨਾ ਕੰਮਕਾਜ ਦੌਰਾਨ ਨਹੀਂ ਕਰਦੇ ਹਨ। ਉਨ੍ਹਾਂ ਦੀ ਇਸ ਤਜਵੀਜ਼ ਨਾਲ ਇੰਟਰਨੈੱਟ ਮੀਡੀਆ ‘ਤੇ ਬਹਿਸ ਿਛੜ ਗਈ ਹੈ। ਕੁਝ ਨੈੱਟੀਜ਼ਨ ਨੇ ਜਿਥੇ ਉਨ੍ਹਾਂ ਦੀ ਤਜਵੀਜ਼ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਅੰਗਰੇਜ਼ੀ ਸਿੱਖਣ ‘ਚ ਉਨ੍ਹਾਂ ਲੋਕਾਂ ਨੇ ਬਹੁਤ ਸਮਾਂ ਬਰਬਾਦ ਕੀਤਾ ਪਰ ਇਸ ਦੀ ਵਰਤੋਂ ਰੋਜ਼ਾਨਾ ਜੀਵਨ ‘ਚ ਬਿਲਕੁਲ ਨਹੀਂ ਹੈ। ਉਥੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਅੰਗਰੇਜ਼ੀ ਨੂੰ ਮੁੱਖ ਵਿਸ਼ੇ ਵਜੋਂ ਰੱਖਿਆ ਜਾਣਾ ਠੀਕ ਹੈ, ਕਿਉਂਕਿ ਇਸ ਨਾਲ ਹੋਰ ਦੇਸ਼ਾਂ ਨਾਲ ਮੁਕਾਬਲੇ ‘ਚ ਮਦਦ ਮਿਲੇਗੀ। ਦੱਸਣਯੋਗ ਹੈ ਕਿ ਸਰਕਾਰੀ ਚਾਈਨਾ ਯੂਥ ਡੇਲੀ ਵੱਲੋਂ ਕੀਤੇ ਗਏ ਇਕ ਆਨਲਾਈਨ ਸਰਵੇ ‘ਚ 1,10,000 ਤੋਂ ਜ਼ਿਆਦਾ ਲੋਕਾਂ ਨੇ ਤਜਵੀਜ਼ ਦਾ ਵਿਰੋਧ ਕੀਤਾ ਹੈ। ਉਥੇ ਲਗਪਗ ਇਕ ਲੱਖ ਲੋਕਾਂ ਨੇ ਤਜਵੀਜ਼ ਦੀ ਹਮਾਇਤ ਕਰਦਿਆਂ ਕਿਹਾ ਕਿ ਅੰਗਰੇਜ਼ੀ ਸਿੱਖਣ ਦੀ ਬਜਾਏ ਚੀਨੀ ਭਾਸ਼ਾ ਤੇ ਸੰਸਕ੍ਰਿਤ ਸਿੱਖਣੀ ਜ਼ਿਆਦਾ ਬਿਹਤਰ ਹੈ।

Show More

Related Articles

Leave a Reply

Your email address will not be published. Required fields are marked *

Close