International

ਹਵਾਈ ਜਹਾਜ਼ ਵਿੱਚ ਭਾਰਤੀ ਮੁਸਾਫਰ ਦੇ ਹੰਗਾਮੇ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ

ਲੰਡਨ- ਘਾਨਾ ਤੋਂ ਪੈਰਿਸ ਰਸਤੇ ਨਵੀਂ ਦਿੱਲੀ ਜਾ ਰਹੇ ਏਅਰ ਫਰਾਂਸ ਦੇ ਹਵਾਈ ਜਹਾਜ਼ ਨੂੰ ਇਕ ਸ਼ਰਾਰਤੀ ਭਾਰਤੀ ਮੁਸਾਫਰ ਵੱਲੋਂ ਅਚਾਨਕ ਹੰਗਾਮਾ ਕਰਨ ਨੇ ਰਾਹ ਵਿੱਚ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਵਿਖੇ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਕਰ ਦਿੱਤਾ।
ਮੀਡੀਆ ਰਿਪੋਰਟਾਂ ਮੁਤਾਬਕ ਸ਼ਨੀਵਾਰ ਨੂੰ ਇਹ ਹਵਾਈ ਜਹਾਜ਼ ਜਦੋਂ ਪੈਰਿਸ ਹੁੰਦੇ ਹੋਏ ਦਿੱਲੀ ਜਾ ਰਿਹਾ ਸੀ ਤਾਂ ਇਕ ਭਾਰਤੀ ਮੁਸਾਫਰ ਨੇ ਫਲਾਈਟ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ।ਜਹਾਜ਼ ਦੇ ਪਾਇਲਟਾਂ ਨੇ ਸੋਫੀਆ ਵਿਖੇ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਅਤੇ ਜਹਾਜ਼ ਲੈਂਡ ਕਰਦੇ ਸਾਰ ਉਸ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਪਛਾਣ ਨਹੀਂ ਦੱਸੀ ਗਈ। ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਪਿੱਛੋਂ ਹੀ ਹਵਾਈ ਜਹਾਜ਼ ਅੱਗੇ ਦੀ ਮੰਜ਼ਲ ਰਵਾਨਾ ਹੋ ਸਕਿਆ।ਬੁਲਗਾਰੀਆ ਦੀ ਖਬਰ ਏਜੰਸੀ ਮੁਤਾਬਕ ਜੇ ਭਾਰਤੀ ਨਾਗਰਿਕ ਦੋਸ਼ੀ ਨਿਕਲਿਆ ਤਾਂ ਉਸ ਨੂੰ 5 ਤੋਂ 10 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ। ਉਸ ਨੂੰ ਅਦਾਲਤ ਨੇ ਇਕ ਵਕੀਲ ਅਤੇ ਦੋ ਭਾਸ਼ੀਆ ਦੇ ਦਿੱਤਾ ਹੈ ਅਤੇ ਭਾਰਤੀ ਦੂਤਘਰ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ।

Show More

Related Articles

Leave a Reply

Your email address will not be published. Required fields are marked *

Close