International

ਮੇਗਨ ਮਰਕੇਲ ‘ਤੇ ਅਮਲੇ ਨੂੰ ਧਮਕਾਉਣ ਦਾ ਦੋਸ਼ ਦੀ ਜਾਂਚ ਨੂੰ ਮਹਾਰਾਣੀ ਵੱਲੋਂ ਮਨਜ਼ੂਰੀ

ਲੰਡਨ –  ਬਰਤਾਨੀਆਂ ਦੇ ਸ਼ਾਹੀ ਪ੍ਰੀਵਾਰ ਦੀ ਛੋਟੀ ਨੂੰਹ ਮੇਗਨ ਮਾਰਕਲ ‘ਤੇ ਆਪਣੇ ਸਟਾਫ਼ ਨੂੰ ਡਰਾਉਣ/ਧਮਕਾਉਣ ਦਾ ਦੋਸ਼ ਲਗਾਇਆ ਗਿਆ ਹੈ। ਛੇਤੀ ਹੀ ਇਸ ਦੀ ਜਾਂਚ ਕੀਤੀ ਜਾ ਸਕਦੀ ਹੈ। ਬਕਿੰਘਮ ਪੈਲੇਸ ਨੇ ਕਿਹਾ ਕਿ ਉਹ ਮਰਕੇਲ ਦੇ ਖਿਲਾਫ ਲੱਗੇ ਦੋਸ਼ ਦੀ ਜਾਂਚ ਸ਼ੁਰੂ ਕਰਨਗੇ। ਸ਼ਾਹੀ ਪਰਿਵਾਰ ਦੋਸ਼ਾਂ ਬਾਰੇ ਬਹੁਤ ਚਿੰਤਤ ਹੈ। ਟਾਈਮਜ਼ ਅਖ਼ਬਾਰ ਨੇ ਰਿਪੋਰਟ ਦਿੱਤੀ ਦਾਅਵਾ ਕੀਤਾ ਗਿਆ ਹੈ ਕਿ ਕਨਸਿੰਗਟਨ ਪੈਲੇਸ ਵਿੱਚ ਰਹਿਣ ਦੌਰਾਨ ਮਰਕੇਲ ਦੇ ਖਿਲਾਫ ਧਮਕਾਉਣ ਦੀ ਸ਼ਿਕਾਇਤ ਕੀਤੀ ਗਈ ਸੀ। ਜਿਸ ਤੇ ਕੋਈ ਕਾਰਵਾਈ ਨਹੀਂ ਹੋਈ। ਟਾਈਮਜ਼ ਨੇ ਇਨ੍ਹਾਂ ਦੋਸ਼ਾਂ ਬਾਰੇ ਲਿਖਿਆ ਹੈ ਕਿ ਮਰਕੇਲ ਨੇ ਦੋ ਨਿੱਜੀ ਸਹਾਇਕਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਨਾਲ ਹੀ ਅਮਲੇ ਦਾ ਤੀਜਾ ਮੈਂਬਰ ਵੀ ਸ਼ਰਮਿੰਦਾ ਹੋਇਆ। ਹਾਲਾਂਕਿ ਬਕਿੰਘਮ ਪੈਲੇਸ ਵੱਲੋਂ ਜਾਰੀ ਬਿਆਨ ਵਿੱਚ ਅਖ਼ਬਾਰ ਦਾ ਜ਼ਿਕਰ ਨਹੀਂ ਕੀਤਾ ਗਿਆ, ਪਰ ਇਸ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਇਸ ਮਾਮਲੇ ਦੀ ਅਧਿਕਾਰਤ ਤੌਰ ‘ਤੇ ਮੇਗਨ ਅਤੇ ਉਸ ਦੇ ਪਤੀ ਪ੍ਰਿੰਸ ਹੈਰੀ ਦੇ ਸਾਬਕਾ ਸਟਾਫ ਮੈਂਬਰਜੇਸਨ ਨੌਫ ਨੇ ਸ਼ਕਾਇਤ ਕੀਤੀ ਸੀ। ਮਹਿਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਲੇਖ ਵਿੱਚ ਪ੍ਰਕਾਸ਼ਿਤ ਸਥਿਤੀ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਮਲੇ ਅਤੇ ਪੁਰਾਣੇ ਕਾਮਿਆਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਬਿਆਨ ਵਿੱਚ ਅੱਗੇ ਕਿਹਾ ਗਿਆ, “ਸ਼ਾਹੀ ਪਰਿਵਾਰ ਅਜੇਹੀ ਹਰਕਤ ਨੂੰ ਬਰਦਾਸ਼ਤ ਨਹੀਂ ਕਰਦਾ।” ਉਕਤ ਘਟਨਾ ਦੀ ਜਾਂਚ ਲਈ ਮਹਾਰਾਣੀ ਐਲਿਜਾਬੈੱਥ ਵੱਲੋਂ ਮਨਜ਼ੁਰੀ ਦੇ ਦਿੱਤੀ ਗਈ ਹੈ।

Show More

Related Articles

Leave a Reply

Your email address will not be published. Required fields are marked *

Close