Punjab

ਮਨਪ੍ਰੀਤ ਬਾਦਲ ਨੇ ਖੋਲ੍ਹਿਆ ਪੰਜਾਬੀਆਂ ਲਈ ਪਿਟਾਰਾ, ਕੀਤੇ ਵੱਡੇ ਐਲਾਨ

ਚੰਡੀਗੜ੍ਹ- ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕੀਤਾ। ਵਿੱਤੀ ਸਾਲ 2021-22 ਲਈ ਪੇਸ਼ ਬਜਟ ਤੋਂ ਆਮ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ। ਉਂਜ ਬਜਟ ਅਜਿਹੇੇ ਮੌਕੇ ਪੇਸ਼ ਕੀਤਾ ਜਾ ਰਿਹਾ ਹੈ ਜਦੋਂ ਪੰਜਾਬ ਸੋਸ਼ਲ ਸੈਕਟਰ ’ਚ ਪ੍ਰਤੀ ਵਿਅਕਤੀ ਖਰਚੇ ਦੀ ਕਸੌਟੀ ’ਤੇ ਸਭ ਤੋਂ ਹੇਠਲੇ ਪ੍ਰਮੁੱਖ ਰਾਜਾਂ ਤੋਂ ਚੌਥੇ ਸਥਾਨ ’ਤੇ ਹੈ। ਅਗਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਬਜਟ ਵਿੱਚ ਔਰਤਾਂ ਨੂੰ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਦੀ ਸਹੂਲਤ, ਬੁਢਾਪਾ ਪੈਨਸ਼ਨ ’ਚ ਵਾਧਾ ਅਤੇ ਕਪੂਰਥਲਾ ਤੇ ਹੁਸ਼ਿਆਰਪੁਰ ’ਚ ਹਸਪਤਾਲ ਖੋਲ੍ਹਣ ਜਿਹੇ ਕਈ ਐਲਾਨ ਕੀਤੇ ਗਏ ਹਨ। ਬਜਟ ਵਿਚ ਕਿਸਾਨੀ ਕਰਜ਼ਿਆਂ ’ਤੇ ਲੀਕ ਤੇ ਮੁਫ਼ਤ ਬਿਜਲੀ ਸਹੂਲਤ ਲਈ ਸਬਸਿਡੀ ਜਾਰੀ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਵਿੱਤ ਮੰਤਰੀ ਵੱਲੋਂ ਪੇਸ਼ ਬਜਟ ਵਿੱਚ ਕਿਸਾਨੀ ਕਰਜ਼ਿਆਂ ’ਤੇ ਲੀਕ ਮਾਰਨ ਤੇ ਮੁਫ਼ਤ ਬਿਜਲੀ ਲਈ ਸਬਸਿਡੀ ਦੀ ਵਿਵਸਥਾ ਕੀਤੀ ਗਈ ਹੈ। 1.13 ਲੱਖ ਕਿਸਾਨਾਂ ਦੇ 1186 ਕਰੋੜ ਰੁਪਏ ਦੇ ਕਰਜ਼ਿਆਂ ਤੇ ਬੇਜ਼ਮੀਨੇ ਕਿਸਾਨਾਂ ਦੇ 526 ਕਰੋੜ ਰੁਪਏ ਦੇ ਕਰਜ਼ਿਆਂ ਨੂੰ ਮੁਆਫ਼ ਕੀਤਾ ਜਾਵੇਗਾ। ਕਿਸਾਨਾਂ ਨੂੰ ਮੁਫ਼ਤ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਬਜਟ ਵਿੱਚ 7180 ਕਰੋੜ ਰੁਪਏ ਰੱਖੇ ਗਏ ਹਨ। ਪੰਜਾਬ ਇਨੋਵੇਸ਼ਨ ਫੰਡ ਲਈ 150 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ।

ਬਜਟ ਵਿੱਚ ਪੇਸ਼ ਹੋਰਨਾਂ ਤਜਵੀਜ਼ਾਂ ਮੁਤਾਬਕ ਸਾਰੇ ਜ਼ਿਲ੍ਹਿਆਂ ਵਿੱਚ ਇੰਡਸਟਰੀ ਤੇ ਇਨਵੈਸਟਮੈਂਟ ਪ੍ਰਮੋਸ਼ਨ ਦਫ਼ਤਰਾਂ ਲਈ ਜ਼ਿਲ੍ਹਾ ਬਿਊਰੋ ਹੋਣਗੇ। ਪਹਿਲੇ ਪੜਾਅ ਤਹਿਤ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੁੁਹਾਲੀ, ਪਟਿਆਲਾ ਤੇ ਬਠਿੰਡਾ ਨੂੰ ਕਵਰ ਕੀਤਾ ਜਾਵੇਗਾ। ਕਪੂਰਥਲਾ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ ਬਾਬਾ ਸਾਹਿਬ ਅੰਬੇਦਕਰ ਮਿਊਜ਼ੀਅਮ ਤਿਆਰ ਕੀਤਾ ਜਾਵੇਗਾ।

ਮੁਲਾਜ਼ਮਾਂ ਦੇ ਬਕਾਏ ਦੀ ਕਿਸ਼ਤ ਅਕਤੂਬਰ ਤੇ ਜਨਵਰੀ 22 ਚ ਦੇਣ ਦਾ ਅੈਲਾਨ
-ਪਨਬੱਸ ਤੇ PRTC ਲਈ 500 ਨਵੀਆਂ ਬੱਸਾਂ ਖਰੀਦਣ ਦਾ ਐਲਾਨ
-ਰੋਪੜ, ਧਰਮਕੋਟ, ਮੁੱਲਾਂਪੁਰ ਤੇ ਜੀਰਾ ‘ਚ ਬਣਨਗੇ ਨਵੇਂ ਬੱਸ ਸਟੈਂਡ
– ਸ਼ਾਮ ਚੁਰਾਸੀ “ਚ ਬਣੇਗੀ ਸਬ ਤਹਿਸੀਲ
ਬੇਟੀ ਿਕਟ ’ਚ ਚਮਕਾਵੇ ਨਾਂ, ਇਸ ਲਈ ਪੰਜਾਬ ਦੀ ਇਸ ਮਾਂ ਨੇ ਸ਼ਹਿਰ ਛੱਡ ਕੇ ਸੜਕ ਕਿਨਾਰੇ ਲਾਈ ਰੇਹੜੀ
-ਸ਼ਹਿਰਾਂ ਦੇ ਵਿਕਾਸ ਲਈ 7192 ਕਰੋੜ ਰੁਪਏ ਰੱਖੇ
-ਪੇਂਡੂ ਬੁਨਿਆਦੀ ਢਾਂਚੇ ਦੇ ਵਿਕਾਸ ਲਈ 3744 ਕਰੋਡ਼ ਰੁਪਏ ਰੱਖੇ
-ਮੁਸਲਮਾਨ ਤੇ ਇਸਾਈ ਭਾਈਚਾਰੇ ਨੂੰ ਕਬਰਿਸਤਾਨ ਲਈ ਜਮੀਨ ਖਰੀਦਣ ਲਈ 20 ਕਰੋਡ਼ ਰੁਪਏ ਰੱਖੇ
-ਅਧਿਆਪਕਾਂ ਦੀ ਬਦਲੀ ਲਈ ਬਿੱਲ ਲਿਆਉਣ ਦੀ ਤਜਵੀਜ਼ …ਬਦਲੀ ਲਈ ਕੋਈ ਰਾਜਸੀ ਆਗੂਆਂ ਨਹੀਂ ਤੰਗ ਕਰੇਗਾ
-ਸਰਕਾਰੀ ਸਕੂਲਾਂ ਚ ਨਕਲ ਬੰਦ ਹੋਣ ਦਾ ਦਾਅਵਾ
– ਸਰਕਾਰੀ ਸਕੂਲਾਂ ਚ 14 .9 ਫੀਸਦੀ ਦਾਖਲਾ ਵਧਿਆ
– ਸਕੂਲ ਸਿੱਖਿਆ ਲਈ 11861 ਕਰੋੜ ਰੁਪਏ ਰੱਖੇ
-250 ਸਕੂਲ ਅਪਗ੍ਰੇਡ ਕੀਤੇ ਜਾਣਗੇ
-ਵਿਦਿਆਰਥੀਆਂ ਨੂੰ ਸਮਾਰਟ ਫੋਨ ਲਈ 100 ਕਰੋੜ ਰੱਖਿਆ
– ਜਲੰਧਰ, ਪਟਿਆਲਾ, ਲੁਧਿਆਣਾ, ਮੋਹਾਲੀ, ਮਾਨਸਾ, ਬਰਨਾਲਾ ਤੇ ਅੰਮ੍ਰਿਤਸਰ ਵਿੱਚ ਕੰਮਕਾਜੀ ਔਰਤ‍ਾਂ ਲਈ ਹੋਸਟਲ ਬਣਾਉਣ ਲਈ 50 ਕਰੋੜ ਰੁਪਏ ਰੱਖੇ
-ਮਲੇਰਕੋਟਲਾ ‘ਚ ਲੜਕੀਆਂ ਲਈ ਕਾਲਜ ਬਣੇਗਾ। ਮੁੱਖ ਮੰਤਰੀ ਵੱਲੋਂ ਮਿਲੀ ਮਨਜ਼ੂਰੀ
-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਲਈ ਗੁਰੂ ਗਰੰਥ ਸਾਹਿਬ ਕੇਂਦਰ ਸਥਾਪਤ ਕਰਨ ਲਈ 5 ਕਰੋੜ ਰੁਪਏ ਰੱਖਣ ਦਾ ਐਲਾਨ
ਅਕਾਲੀ ਵਿਧਾਇਕ‍ ਲਖਵੀਰ ਸਿੰਘ ਲੋਧੀਨੰਗਲ ਤੇ ਦਿਲਰਾਜ ਸਿੰਘ ਭੂੰਦੜ ਵੱਲੋਂ ਬਜਟ ਤਕਰੀਰ ਦਾ ਵਾਕਆਊਟ। ਪਹਿਲਾਂ ਅ‍ਾਪ ਨੇ ਵੀ ਕੀਤਾ ਵਾਕਆਊਟ।
– ਅਨੁਸੂਚਿਤ ਜਾਤੀ ਤੇ ਪਿਛੜੀ ਸ਼੍ਰੇਣੀ .ਅੰਗਹੀਣ ਦਾ ਬੈਕਲਾਗ ਭਰਨ ਦਾ ਐਲਾਨ
-ਪੰਜਾਬ ਸਰਕਾਰ ਦੇ ਬਜਟ ਤਜਵੀਜ਼ ‘ਤੇ ਕਿਸ‍ਾਨ ਸੰਘਰਸ਼ ਦਾ ਪਰਛਾਵਾ, ਕਵਰ ‘ਤੇ ‘ਜੈ ਜਵਾਨ ਜੈ ਕਿਸਾਨ’ ਦਾ ਲਿਖਿਆ ਨਾਅਰਾ।
– ਦੁੱਧ ਪੈਦਾਵਾਰ ਵਿੱਚ 7 ਫੀਸਦੀ ਟੀਚਾ ਵਧਾਉਣ ਦੀ ਤਜਵੀਜ਼
– ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾਂ ਪ੍ਰਕਾਸ਼ ਉਤਸਵ ਤੇ 400 ਬੂਟੇ ਲਾਏ ਜਾਣਗੇ
-ਪੰਜਾਬ ਪਹਿਲਾਂ ਸੂਬਾ ਜਿਥੇ ਸਕੂਲਾਂ ਤੇ ਆਂਗਨਵਾੜੀ ਸੈਂਟਰਾਂ ‘ਚ ਸਾਫ ਪਾਣੀ ਮਿਲ ਰਿਹੈ।
-ਹਰ ਘਰ ‘ਚ ਪਾਣੀ ਦੇਣ ਲਈ 2148 ਕਰੋੜ ਰੱਖਿਆ
– ਸੋਚ ਮੁਕਤ …ਲਈ ਦੂਜੇ ਪੜਾਅ ਤਹਿਤ 400 ਕਰੋੜ ਰੱਖੇ
– 4650 ਕਰੋੜ ਰੁਪਏ ਬਿਜਲੀ ਸਬਸਿਡੀ ਲਈ ਰੱਖੇ
-ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ ਸਕੀਮ ਤਹਿਤ 3780 ਕਰੋੜ ਰੁਪਏ ਰੱਖੇ
-ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ 40 ਕਰੋੜ ਰੱਖੇ ਹਰ ਪਿੰਡ ‘ਚ 3-4 ਮਸ਼ੀਨਾਂ ਦੇਣ ਦੀ ਤਜਵੀਜ਼
– ਗੰਨੇ ਮਿੱਲ ਲਈ 200 ਕਰੋੜ ਰੱਖੇ
-ਮਨਪ੍ਰੀਤ ਬਾਦਲ ਦਾ ਬਜਟ ਸੈਸ਼ਨ ਦੌਰਾਨ ਪੰਜਾਬ ਤੇ ਪੰਜਾਬੀ ਨਾਲ ਇਸ਼ਕ ਦੇਖਣ ਨੂੰ ਮਿਲਿਆ। ਪੰਜਾਬੀ ਸਾਹਿਤ ਐਵਾਰਡ 10 ਤੋਂ 20 ਲੱਖ ਕਰਨ ਦਾ, ਸ਼੍ਰੋਮਣੀ ਸਾਹਿਤਕਾਰ 5 ਤੋਂ ਵਧਾ ਕੇ 10 ਲੱਖ ਕਰਨ , ਸਾਹਿਤਕਾਰ ਨੂੰ 15000 ਰੁਪਏ ਪੈਨਸ਼ਨ ਦੇਣ ਦਾ ਐਲਾਨ ਕੀਤਾ।
ਬਜਟ ਕੈਪੀਟਲ ਖਰਚੇ ਲਈ 14134 ਕਰੋੜ ਰੱਖਿਆ। 31 ਮਾਰਚ ਤੱਕ 300 ਕਰੋੜ ਦੀਆਂ ਦੇਣਦਾਰੀਆਂ ਹੋਣਗੀਆਂ। ਜੇ ਕੋਵਿਡ ਨਾ ਹੁੰਦਾ ਤਾਂ ਸਰਪਲਸ ਬਜਟ ਹੋਣਾ ਸੀ। ਵਿੱਤੀ ਸਾਲ ‘ਚ 2,73,703 ਕਰੋੜ ਕਰਜ਼ ਹੋਣ ਦਾ ਅਨੁਮਾਨ। ਪੰਜਾਬ ‘ਤੇ 252880 ਕਰੋੜ ਦਾ ਕਰਜ਼ਾ।
ਵਿੱਤ ਮੰਤਰੀ ਦੇ ਐਲਾਨ
-ਬਜ਼ੁਰਗ ਤੇ ਵਿਧਵਾ ਪੈਨਸ਼ਨ 1500 ਰੁਪਏ ਦੇਣ ਐਲਾਨ
-ਆਸ਼ੀਰਵਾਦ ਸ਼ਗਨ ਸਕੀਮ 51 ਹਜ਼ਾਰ ਕਰਨ ਦਾ ਐਲਾਨ
-ਔਰਤਾਂ ਲਈ ਅੱਜ ਦੇ ਦਿਨ ਲਈ ਮੁਫ਼ਤ ਬੱਸ ਸਫਰ ਦਾ ਐਲਾਨ
– ਡਾ. ਅੰਬੇਦਕਰ ਦਾ ਕਪੂਰਥਲਾ ਚ 100 ਕਰੋੜ ਦੀ ਲਾਗਤ ਨਾਲ ਮਿਊਜ਼ੀਅਮ ਬਣਾਉਣ ਦਾ ਐਲਾਨ
-ਖੇਤ ਮਜ਼ਦੂਰਾਂ ਦਾ 523 ਕਰੋੜ ਦਾ ਕਰਜ਼ ਮਾਫ ਕਰਨ ਦਾ ਐਲਾਨ
-ਪੇ ਕਮਿਸ਼ਨ – ਦੀ ਸਿਫ਼ਾਰਸ਼ਾਂ ਹਾਸਲ ਨਹੀਂ ਹੋਈਆਂ । 31 ਮਾਰਚ ਤੋ ਪਹਿਲਾਂ ਆਵੇਗੀ ਰਿਪੋਰਟ। ਪੇ ਕਮਿਸ਼ਨ ਦੀ ਸਿਫ਼ਾਰਸ਼ ਜੁਲਾਈ ‘ਚ ਮਿਲੇਗਾ ਯਸਮਕੁਤ ਲਾਭ। ਬਕਾਇਆ ਰਾਸ਼ੀ ਦਾ ਭੁਗਤਾਨ ਕਿਸ਼ਤਾਂ ਵਿੱਚ ਦੇਣ ਦਾ ਐਲਾਨ।
-ਪੰਜਾਬ ਦੇ ਸਰਕਾਰ ਪ੍ਰਾਇਮਰੀ ਸਕੂਲਾਂ ਵਿਚ ਪਡ਼੍ਹਨ ਵਾਲੇ ਵਿਦਿਆਰਥੀਆਂ ਨੂੰ ਫਰੀ ਬੱਸ ਸੇਵਾ ਦਾ ਐਲਾਨ
-ਸਿਹਤ ਦਾ ਬਜਟ 3822 ਕਰੋੜ ਰੁਪਏ ਦਾ ਹੋਵੇਗਾ।
-ਪਟਿਆਲਾ ਸਰਕਾਰੀ ਮੈਡੀਕਲ ਕਾਲਜ ਦੇ ਬੁਨਿਆਦੀ ਸੁਧਾਰ ਲਈ 92 ਕਰੋੜ ਦਾ ਬਜਟ
-ਕੋਵਿਡ ਨਾਲ ਲੜਨ ਲਈ ਸਾਜੋ ਸਾਮਾਨ ’ਤੇ ਪੰਜਾਬ ਸਰਕਾਰ ਨੇ 1000 ਕਰੋੜ ਰੁਪਏ ਖਰਚ ਕੀਤੇ।
-ਮੈਡੀਕਲ ਐਜੂਕੇਸ਼ਨ ਦਾ ਬਜਟ 1008 ਕਰੋਡ਼ ਰੁਪਏ ਹੋਵੇਗਾ। ਪਿਛਲੇ ਸਾਲ ਨਾਲੋਂ 85 ਫੀਸਦ ਜ਼ਿਆਦਾ
-ਬਰਨਾਲਾ ਧਰਮਕੋਟ ਚਮਕੌਰ ਸਾਹਿਬ ਹਸਪਤਾਲਾਂ ਦੀ ਦੇ ਅਪਗ੍ਰੇਡੇਸ਼ਨ ਲਈ ਸੌ ਕਰੋੜ ਰੁਪਏ ਅਲਾਟ
-ਡਾਕਟਰੀ ਖੋਜ ਲਈ 1008 ਕਰੋੜ ਰੱਖਿਆ
ਮੋਹਾਲੀ ਮੈਡੀਕਲ ਕਾਲਜ ਦਾ ਨਾਮ ਡਾ. ਅੰਬੇਦਕਰ ਦੇ ਨਾਮ ‘ਤੇ ਰੱਖਿਆ ਜਾਵੇਗਾ
-ਪੰਜਾਬ ਵਿਧਾਨ ਸਭਾ ਵਿਚ ਮਹਿਲਾ ਦਿਵਸ ’ਤੇ ਸੀਐਮ ਵੱਲੋਂ ਪੇਸ਼ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਕੀਤਾ ਗਿਆ ਪਾਸ
-ਰਿਸੋਰਸ ਗੈਪ ਇਸ ਸਾਲ ਜ਼ੀਰੋ ਰਹੇਗਾ। ਭਾਵ ਸਰਕਾਰ ਕੋਲ ਜਿੰਨੇ ਪੈਸੇ ਹਨ ਓਨਾ ਹੀ ਖਰਚ ਹੋਵੇਗਾ।
-ਸਪੀਕਰ ਨੇ ਮੁਲਤਵੀ ਕੀਤੇ ਅਕਾਲੀ ਦਲ ਦੇ ਵਿਧਾਇਕਾਂ ਨੂੰ ਵਾਪਸ ਲੈਣ ਦਾ ਭਰੋਸਾ ਦਿੱਤਾ ਹੈ।
-ਕੈਗ ਨੇ ਵੀ ਕਿਹਾ ਕਿ ਸਰਕਾਰ ਵਿੱਤੀ ਰਿਫਾਰਮ ਦੇ ਰਾਹ ’ਤੇ ਹੈ।

Show More

Related Articles

Leave a Reply

Your email address will not be published. Required fields are marked *

Close