Entertainment

“ਦਗਾ ਸਾਡੇ ਨਾਲ ਦਿੱਲੀ ਏ ਕਮਾਇਆ ਤੂੰ” ਗੀਤ ਨੇ ਸ਼ੋਸਲ ਮੀਡੀਏ ਤੇ ਪਾਈਆਂ ਧੁੰਮਾਂ

ਲੰਡਨ- ਗੋਲਡਨ ਵਿਰਸਾ ਯੂ ਕੇ ਭਵਿੱਖ ਵਿੱਚ ਵੀ ਪੰਜਾਬੀ ਇਤਿਹਾਸ ਲਈ ਕਰੇਗਾ ਕੰਮ-ਰਾਜਵੀਰ ਸਮਰਾ ਗੋਲਡਨ ਵਿਰਸਾ ਯੂ ਕੇ ਤੇ ਬਿੱਕਰ ਤਿੰਮੋਵਾਲ ਦੇ ਸਾਂਝੇ ਉੱਦਮ ਸਦਕਾ ਨੈਵਰ ਫੋਰਗੇਟ ਜੂਨ 1984 ਤਹਿਤ ਦਗਾ ਸਾਡੇ ਨਾਲ ਦਿੱਲੀ ਏ ਕਮਾਇਆ ਤੂੰ ਗੀਤ ਜੋ ਪਿਛਲੇ ਦਿਨੀਂ ਯੂ ਟਿਊਬ ਤੇ ਹੋਰ ਚੈਨਲਾਂ ਤੇ ਰਿਲੀਜ਼ ਕੀਤਾ ਗਿਆ ਸੀ । ਪੂਰੀਆਂ ਧੁੰਮਾਂ ਪਾ ਰਿਹਾ ਹੈ । ਇਸ ਗੀਤ ਨੂੰ ਜਿਥੇ ਬੰਟੀ ਬਿਸਲਾ ਨੇ ਆਪਣੀ ਬੁਲੰਦ ਆਵਾਜ਼ ਤੇ ਸੰਗੀਤਕ ਧੁਨਾਂ ਵਿੱਚ ਸ਼ਿੰਗਾਰਿਆ ਹੈ। ਉੱਥੇ ਹੀ ਗੋਲਡਨ ਵਿਰਸਾ ਯੂ ਕੇ ਦੇ ਐਮ ਡੀ ਤੇ ਪ੍ਰਸਿੱਧ ਗੀਤਕਾਰ ਰਾਜਵੀਰ ਸਮਰਾ ਏਕਲ ਗੱਡਾ ਨੇ ਕਲਮਬੱਧ ਕੀਤਾ ਹੈ । ਇਸ ਗੀਤ ਦਾ ਵੀਡੀਓ ਰਣਜੀਤ ਉਪਲ ਦੁਆਰਾ ਤਿਆਰ ਕੀਤਾ ਗਿਆ ਹੈ । ਗੋਲਡਨ ਵਿਰਸਾ ਯੂ।ਕੇ ਦੇ ਐਮ ਡੀ ਰਾਜਵੀਰ ਸਮਰਾ ਨੇ ਦੱਸਿਆ ਕਿ ਗੋਲਡਨ ਵਿਰਸਾ ਯੂਕੇ ਦਾ ਹਮੇਸ਼ਾਂ ਹੀ ਇਹ ਉਪਰਾਲਾ ਰਿਹਾ ਹੈ ਕਿ ਵਿਦੇਸ਼ਾਂ ਵਿੱਚ ਬੈਠੀ ਪੰਜਾਬ ਦੀ ਨੌਜਵਾਨੀ ਤੇ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਇਤਿਹਾਸ ਨਾਲ ਜੋਡiæਆ ਜਾਵੇ। ਇਸੇ ਨੂੰ ਮੁੱਖ ਰੱਖਦੇ ਹੋਏ । ਉਕਤ ਗੀਤ ਨੂੰ ਗੋਲਡਨ ਵਿਰਸਾ ਯੂ।ਕੇ ਵੱਲੋਂ ਤਿਆਰ ਕਰਾ ਕੇ ਵੱਖ ਵੱਖ ਚੈਨਲਾਂ ਤੇ ਰਿਲੀਜ਼ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਗੋਲਡਨ ਵਿਰਸਾ ਯੂ।ਕੇ ਵੱਲੋਂ ਇਹੋ ਜਿਹੇ ਉਪਰਾਲੇ ਕੀਤੇ ਜਾਣਗੇ। ਜਿਸ ਨਾਲ ਨੌਜਵਾਨ ਪੀੜ੍ਹੀ ਤੇ ਵਿਦੇਸ਼ਾਂ ਵਿਚ ਰਹਿ ਰਹੇ ਨੌਜਵਾਨਾਂ ਨੂੰ ਆਪਣੇ ਵਿਰਸੇ ਨੂੰ ਯਾਦ ਕਰਵਾਇਆ ਜਾਵੇ। ਉਹਨਾਂ ਇਸ ਗੀਤ ਨੂੰ ਪਸੰਦ ਕਰਨ ਤੇ ਆਪਣੇ ਲਾਈਕ ਤੇ ਬਹੁਮੁੱਲੇ ਸੰਦੇਸ਼ ਦੇਣ ਲਈ ਸਰੋਤਿਆਂ ਦਾ ਧੰਨਵਾਦ ਕੀਤਾ।

Show More

Related Articles

Leave a Reply

Your email address will not be published. Required fields are marked *

Close