Entertainment

ਗੁੱਡ ਲੱਕ ਜੈਰੀ ਦੇ ਸੈੱਟ ‘ਤੇ ਫਿਲਮ ਦੇ ਕਾਸਟ ਤੇ ਕਰੂ ਨੇ ਜਾਨਵੀ ਕਪੂਰ ਦਾ ਜਨਮ ਦਿਨ ਮਨਾਇਆ

ਫਿਲਮ ਅਦਾਕਾਰਾ ਜਾਨਵੀ ਕਪੂਰ ਦਾ 6 ਮਾਰਚ ਨੂੰ ਜਨਮ ਦਿਨ ਸੀ। ਉਹ 24 ਸਾਲ ਦੀ ਹੋ ਗਈ ਹੈ। ਹੁਣ ਐਤਵਾਰ ਨੂੰ ਗੁੱਡ ਲੱਕ ਜੈਰੀ ਦੇ ਸੈੱਟ ‘ਤੇ ਫਿਲਮ ਦੇ ਕਾਸਟ ਤੇ ਕਰੂ ਨੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਹੈ। ਇਸ ਮੌਕੇ ‘ਤੇ ਗੁਬਾਰੇ, ਕੇਕ ਤੇ ਮੋਮਬੱਤੀ ਦੇਖੀ ਜਾ ਸਕਦੀ ਹੈ। ਕੇਕ ਉਨ੍ਹਾਂ ਦੇ ਨਾਂ ਦੇ ਅੱਖਰਾਂ ਨਾਲ ਬਣਿਆ ਹੋਇਆ ਹੈ ਤੇ ਪਿੱਛੇ ਲੋਕ ਕਾਫੀ ਨਜ਼ਰ ਆ ਰਹੇ ਹਨ।

ਜਾਨਵੀ ਕਪੂਰ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤੀਆਂ ਹਨ। ਇਕ ਫੋਟੋ ‘ਚ ਜਾਨਵੀ ਕਪੂਰ ਬਹੁਤ ਸਾਰੇ ਕੇਕਾਂ ਦੇ ਅੱਗੇ ਖੜ੍ਹੀ ਹੈ ਤੇ ਉਨ੍ਹਾਂ ‘ਤੇ ਉਸ ਦਾ ਨਾਂ ਲਿਖਿਆ ਹੈ। ਜਾਨਵੀ ਨੇ ਚਿੱਟੇ ਰੰਗ ਦਾ ਸਟੇਵਸ਼ਰਟ ਤੇ ਪੈਂਟ ਪਾਈ ਹੋਈ ਹੈ। ਜਾਨਵੀ ਕਪੂਰ ਇਸ ‘ਚ ਬਹੁਤ ਖ਼ੂਬਸੂਰਤ ਲੱਗ ਰਹੀ ਹੈ। ਜਾਨਵੀ ਕਪੂਰ ਦੀ ਮੁਸਕਾਨ ਦੇਖਣ ਲਾਇਕ ਹੈ।

Show More

Related Articles

Leave a Reply

Your email address will not be published. Required fields are marked *

Close