Canada

ਕੈਲਗਰੀ ਵਿਚ ਕਰੋਨਾ ਤੋਂ ਬਾਅਦ ਵਪਾਰਕ ਅਦਾਰਿਆਂ ’ਚ ਮੁੜ ਚਹਿਲ ਪਹਿਲ ਸ਼ੁਰੂ ਹੋਈ

ਕੈਲਗਰੀ (ਦੇਸ ਪੰਜਾਬ ਟਾਈਮਜ਼)–ਕੋਰੋਨਾ ਦੇ ਕਾਰਨ ਦੁਨੀਆ ਭਰ ਦੇ ਬਾਜ਼ਾਰ ਪ੍ਰਭਾਵਿਤ ਹੋਏ ਸਨ ਤੇ ਬਹੁਤ ਸਾਰੇ ਲੋਕਾਂ ਦੇ ਕੰਮ ਠੱਪ ਹੋ ਗਏ ਸਨ ਤੇ ਲੋਕਾਂ ਨੂੰ ਫਾਕੇ ਦੀ ਜ਼ਿੰਦਗੀ ਜਿਊਣੀ ਪਈ | ਕੈਨੇਡਾ ਦੀ ਫੈਡਰਲ ਸਰਕਾਰ ਨੇ ਇਸ ਵਕਤ ਭਾਵੇਂ ਪੂਰੀ ਸਖ਼ਤੀ ਕੀਤੀ ਹੈ ਤੇ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ ਪਰ ਇਕ ਵਾਰ ਫੇਰ ਤੋਂ ਵੱਡੇ ਵਪਾਰਕ ਅਦਾਰਿਆਂ ਅੰਦਰ ਚਹਿਲ-ਪਹਿਲ ਸ਼ੁਰੂ ਹੋ ਗਈ ਹੈ | ਕੈਨੇਡਾ ਦੇ ਪ੍ਰਧਾਨ ਮੰਤਰੀ ਨੇ 6 ਮਾਰਚ ਦੀ ਸਵੇਰ ਨੂੰ ਇਕ ਐਲਾਨ ਕਰਦੇ ਹੋਏ ਕਿਹਾ ਕਿ ਉਹ ਕੁਝ ਐਲਾਨ ਕਰਨ ਜਾ ਰਹੇ ਹਨ ਤੇ ਇਸ ਬਿਆਨ ਨਾਲ ਛੋਟੇ ਸਨਅਤਕਾਰਾਂ ਤੇ ਨੌਕਰੀਆਂ ਵਾਲੇ ਲੋਕਾਂ ਨੂੰ ਇਕ ਵਾਰ ਫੇਰ ਤੋਂ ਜ਼ਿੰਦਗੀ ਲੀਹ ‘ਤੇ ਆਉਣ ਦੀ ਆਸ ਹੋ ਗਈ ਹੈ | ਦੂਜੇ ਪਾਸੇ ਕੋਰੋਨਾ ਵੈਕਸੀਨ ਫ਼ਰੰਟ ਲਾਇਨ ਵਾਲਿਆਂ ਨੂੰ ਦਿੱਤੀ ਜਾ ਚੁੱਕੀ ਹੈ |

Show More

Related Articles

Leave a Reply

Your email address will not be published. Required fields are marked *

Close