International

ਮਿਆਂਮਾਰ ’ਚ ਪੁਲਸ ਨੇ ਕੀਤੀ ਪ੍ਰਦਰਸ਼ਨਕਾਰਿਆਂ ’ਤੇ ਸਖਤ ਕਾਰਵਾਈ, 50 ਦੀ ਮੌਤ ਕਈ ਜ਼ਖਮੀ

ਯੰਗੂਨ  – ਮਿਆਂਮਾਰ ‘ਚ ਸ਼ਨਿਚਵਾਰ ਨੂੰ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਮੁੜ ਬਲ ਦੀ ਵਰਤੋਂ ਕੀਤੀ ਹੈ। ਦੇਸ਼ ‘ਚ ਇਸ ਹਫ਼ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਫ਼ੌਜ ਵੱਲੋਂ ਕੀਤੀ ਗਈ ਕਾਰਵਾਈ ‘ਚ 50 ਲੋਕਾਂ ਦੀ ਜਿਥੇ ਮੌਤ ਹੋਈ ਹੈ ਉਥੇ ਵੱਡੀ ਗਿਣਤੀ ‘ਚ ਲੋਕ ਜ਼ਖ਼ਮੀ ਹੋਏ ਹਨ। ਖ਼ਾਸ ਗੱਲ ਇਹ ਹੈ ਕਿ ਇਕ ਦਿਨ ਪਹਿਲਾਂ ਅਰਥਾਤ ਸ਼ੁੱਕਰਵਾਰ ਨੂੰ ਹੀ ਮਿਆਂਮਾਰ ‘ਚ ਸੰਯੁਕਤ ਰਾਸ਼ਟਰ ਦੀ ਸਫ਼ੀਰ ਨੇ ਸੁਰੱਖਿਆ ਪ੍ਰਰੀਸ਼ਦ ਤੋਂ ਫ਼ੌਜ ਵੱਲੋਂ ਕੀਤੇ ਗਏ ਬਲ ਦੀ ਵਰਤੋਂ ‘ਤੇ ਰੋਕ ਲਾਉਣ ਦੀ ਮੰਗ ਕੀਤੀ ਸੀ।

ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯੰਗੁਨ ‘ਚ ਸ਼ਨਿਚਰਵਾਰ ਨੂੰ ਤਾਜ਼ਾ ਵਿਰੋਧ ਹੋਇਆ। ਇਥੇ ਪ੍ਰਦਰਸ਼ਨਕਾਰੀਆਂ ‘ਤੇ ਕਾਬੂ ਪਾਉਣ ਲਈ ਸਟਨ ਗ੍ਨੇਡ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ। ਬੁੱਧਵਾਰ ਨੂੰ ਇਥੇ 38 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਉੱਤਰੀ ਸੂਬੇ ਕਚਿਨ ਦੀ ਰਾਜਧਾਨੀ ਮਿਟਕਿਨਾ, ਦੱਖਣ ‘ਚ ਸਥਿਤ ਮਾਇਕ ਤੇ ਦੱਖਣ-ਪੂਰਬੀ ‘ਚ ਦਾਵੇਈ ‘ਚ ਵੀ ਵਿਰੋਧ ਪ੍ਰਦਰਸ਼ਨ ਹੋਏ, ਜਿਥੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਵਿਦਿਆਰਥੀਆਂ ‘ਤੇ ਅੱਥਰੂ ਗੈਸ ਦੇ ਗੋਲ਼ਿਆਂ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਮਿਆਂਮਾਰ ਦੇ ਹੋਰ ਸ਼ਹਿਰਾਂ ‘ਚ ਵੀ ਪ੍ਰਦਰਸ਼ਨ ਹੋਏ। ਦੇਸ਼ ਦੀ ਫ਼ੌਜ ਨੇ ਆਂਗ ਸਾਨ ਸੂ ਕੀ ਦੀ ਚੁਣੀ ਸਰਕਾਰੀ ਨੂੰ ਪਹਿਲੀ ਫਰਵਰੀ ਨੂੰ ਹਟਾ ਕੇ ਸੱਤਾ ‘ਤੇ ਕਬਜ਼ਾ ਕਰ ਲਿਆ ਸੀ। ਇਸ ਤਖ਼ਤਾ ਪਲਟ ਖ਼ਿਲਾਫ਼ ਪੂਰੇ ਦੇਸ਼ ‘ਚ ਲਗਾਤਾਰ ਪ੍ਰਦਸ਼ਨ ਹੋ ਰਹੇ ਹਨ। ਹੁਣ ਤਕ ਇਕ ਹਜ਼ਾਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ। ਓਧਰ, ਮਿਆਂਮਾਰ ‘ਚ ਹੋ ਰਹੇ ਪ੍ਰਦਰਸ਼ਨਾਂ ਇਕਜੁੱਟਤਾ ਪ੍ਰਦਰਸ਼ਿਤ ਕਰਦਿਆਂ ਆਸਟ੍ਰੇਲੀਆ ਦੇ ਸਿਡਨੀ ‘ਚ ਵੀ ਸੈਂਕੜੇ ਲੋਕਾਂ ਨੇ ਵਿਰੋਧ ਦਰਜ ਕਰਵਾਇਆ। ਵਿਰੋਧ ਕਰਨ ਵਾਲਿਆਂ ਨੇ ਕਿਹਾ, ‘ਅਸੀਂ ਮਿਆਂਮਾਰ ਦੇ ਫ਼ੌਜੀ ਤਾਨਸ਼ਾਹਾਂ ਖ਼ਿਲਾਫ਼ ਆਸਟ੍ਰੇਲਿਆਈ ਸਰਕਾਰ ਤੋਂ ਯੂਐੱਸ, ਯੂਕੇ ਤੇ ਯੂਰਪੀ ਸੰਘ ਦੀਆਂ ਸਰਕਾਰਾਂ ਨਾਲ ਰਲ ਕੇ ਕੰਮ ਕਰਨ ਦੀ ਅਪੀਲ ਕਰਨਾ ਚਾਹੁੰਦੇ ਹਾਂ।’

Show More

Related Articles

Leave a Reply

Your email address will not be published. Required fields are marked *

Close