National

ਪੱਛਮ ਬੰਗਾਲ ਵਿਚ ਬੰਬ ਫਟਿਆ, 6 ਭਾਜਪਾ ਕਾਰਕੁੰਨ ਜ਼ਖਮੀ

ਕੋਲਕਾਤਾ- ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਬੰਬ ਫਟਣ ਕਾਰਨ ਭਾਜਪਾ ਦੇ ਛੇ ਕਾਰਕੁਨ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸ਼ੁੱਕਰਵਾਰ ਦੇਰ ਰਾਤ ਜਦੋਂ ਉਹ ਇੱਕ ਵਿਆਹ ਸਮਾਗਮ ਤੋਂ ਪਰਤ ਰਹੇ ਸਨ ਤਾਂ ਸਥਾਨਕ ਤ੍ਰਿਣਮੂਲ ਕਾਂਗਰਸ ਕਾਰਕੁਨਾਂ ਨੇ ਉਨ੍ਹਾਂ ’ਤੇ ਬੰਬ ਸੁੱਟੇ। ਦੂਜੇ ਪਾਸੇ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਭਾਜਪਾ ਕਾਰਕੁਨ ਦੇ ਘਰ ਅੰਦਰ ਦੇਸੀ ਬੰਬ ਬਣਾਏ ਜਾਣ ਸਮੇਂ ਉਹ ਗ਼ਲਤੀ ਨਾਲ ਫਟ ਗਿਆ। ਪੁਲੀਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close