International

ਬਰਤਾਨੀਆਂ ਵਿੱਚ ਤਿੰਨ ਸਿੱਖ ਭਰਾਵਾਂ ਨੇ ਬੱਸ ਸੇਵਾ ਦਾ ਬਣਾਇਆ 100 ਸਾਲਾ ਅਨੋਖਾ ਰਿਕਾਰਡ

ਲੰਡਨ-  ਬਰਤਾਨੀਆਂ ਵਿੱਚ ਸਿੱਖਾਂ ਦਾ ਵੱਡਾ ਮਾਣ ਮੱਤਾ ਇਤਿਹਾਸ ਹੈ। ਇਸ ਇਤਿਹਾਸ ਵਿੱਚ ਡਰਬੀ ਸ਼ਹਿਰ ਦੇ ਤਿੰਨ ਸਿੱਖ ਭਰਾਵਾਂ ਨੇ ਬੱਸ ਸੇਵਾ ਵਿੱਚ ਅਨੋਖਾ ਇਤਿਹਾਸ ਰਚਿਆ ਹੈ। ਲਖਬੀਰ ਸਿੰਘ ਸੰਧੂ, ਕੁਲਵੀਰ ਸਿੰਘ ਅਤੇ ਰਘਬੀਰ ਸਿੰਘ ਨੇ ਬਰਤਾਨੀਆ ਵਿੱਚ ਬੱਸ ਚਾਲਕ ਵਜੋਂ ਸਾਂਝੇ 100 ਸਾਲ ਪੂਰੇ ਕੀਤੇ ਹਨ। ਜਾਣੀ ਤਿੰਨਾਂ ਭਰਾਵਾਂ ਨੇ ਮਿਲ ਕੇ ਬੱਸ ਚਲਾਉਣ ਦਾ ਸੈਂਕੜਾ ਬਣਾਇਆ ਹੈ। ਉਹ 30 ਸਾਲ ਤੋਂ ਇਕੱਠੇ ਬੱਸ ਡਰਾਵਿਰ ਵਜੋਂ ਕੰਮ ਕਰ ਰਹੇ ਹਨ ਅਤੇ ਉਹਨਾਂ ਬਰਟਨ ਟਰਾਂਸਪੋਰਟ ਵਿੱਚ ਬਤੌਰ ਬੱਸ ਚਾਲਕ ਕੰਮ ਸ਼ੁਰੂ ਕੀਤਾ ਸੀ ਅਤੇ ਅੱਜ ਵੀ ਉਹ ਨਿਰੰਤਰ ਬੱਸ ਡਰਾਵਿਰ ਵਜੋਂ ਕੰਮ ਕਰ ਰਹੇ ਹਨ। ਲਖਬੀਰ ਸਿੰਘ ਜਿਸ ਨੁੰ ਸੰਧੂ ਕਰਕੇ ਜਾਣਿਆਂ ਜਾਂਦਾ ਹੈ ਡਰਬੀ ਤੋਂ ਨੌਟਿੰਘਮ ਵਿਚਕਾਰ ਆਈ 4 ਸਰਵਿਸ ਆਪਣੇ ਭਰਾ ਕੁਲਵੀਰ ਸਿੰਘ ਨਾਲ ਬੱਸ ਚਲਾਉਂਦਾ ਹੈ। ਕੁਲਵੀਰ ਸਿੰਘ ਨੇ ਨੇ ਸਭ ਤੋਂ ਪਹਿਲਾਂ 1986 ਵਿੱਚ ਬੱਸ ਚਲਾਉਣੀ ਸ਼ੁਰੂ ਕੀਤੀ ਜਿਸ ਤੋਂ ਬਾਅਦ 1987 ਵਿੱਚ ਲਖਬੀਰ ਸਿੰਘ ਅਤੇ ਰਘਬੀਰ ਸਿੰਘ ਨੇ ਵੀ ਉਹੀ ਕੰਮ ਸ਼ੁਰੂ ਕਰ ਦਿੱਤਾ। ਸੰਧੂ ਦਾ ਕਹਿਣਾ ਹੈ ਕਿ ਜੇ ਉਹ ਇਸ ਕਿੱਤੇ ਤੋਂ ਖੁਸ਼ ਨਾ ਹੁੰਦਾ ਤਾਂ ਉਹ ਅੱਜ ਤੱਕ ਇਥੇ ਨਾ ਹੁੰਦਾ, ਉਹਨਾ ਕਿਹਾ ਕਿ ਮੈਨੂੰ ਦਫਤਰ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਹ ਡਰਾਇਵਿੰਗ ਕਰਨੀ ਪਸੰਦ ਕਰਦਾ ਹੈ। ਉਹਨਾ ਕਿਹਾ ਕਿ ਜਿਹੜੇ ਗਾਹਕ ਲੜਕੇ ਲੜਕੀਆਂ ਨੂੰ ਉਹ ਵੇਖਦਾ ਰਿਹਾ ਹੈ ਅੱਜ ਉਹ ਬੱਚਿਆਂ ਵਾਲੇ ਹੋ ਗਏ ਹਨ। ਅਸੀਂ ਗਾਹਕਾਂ ਨਾਲ ਹੱਸਦੇ ਖੇਡਦੇ ਅਤੇ ਮਜ਼ਾਕ ਕਰਦੇ ਹਾਂ। ਟਰਿੰਟਬਰਟਨ ਦੇ ਡਾਇਰੈਕਟਰ ਜਿਫ ਕੌਂਸਿਲ ਨੇ ਕਿਹਾ ਹੈ ਕਿ ਤਿੰਨੇ ਭਰਾ ਕੰਮ ਪ੍ਰਤੀ ਪੂਰੀ ਸਮਰਪਿਤ ਹਨ।

Show More

Related Articles

Leave a Reply

Your email address will not be published. Required fields are marked *

Close