Canada

ਕੋਵਿਡ-19 ਵੈਕਸੀਨਜ਼ ਦੀ ਦੂਜੀ ਡੋਜ਼ ਪਹਿਲੀ ਡੋਜ਼ ਤੋਂ ਚਾਰ ਮਹੀਨੇ ਬਾਅਦ ਵੀ ਦਿੱਤੀ ਜਾ ਸਕਦੀ ਹੈ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਟੀਕਾਕਰਣ ਬਾਰੇ ਫੈਡਰਲ ਸਰਕਾਰ ਨੂੰ ਸਲਾਹ ਦੇਣ ਵਾਲੇ ਮੈਡੀਕਲ ਮਾਹਿਰਾਂ ਦੇ ਪੈਨਲ ਦਾ ਕਹਿਣਾ ਹੈ ਕਿ ਕੋਵਿਡ-19 ਵੈਕਸੀਨਜ਼ ਦੀ ਦੂਜੀ ਡੋਜ਼ ਪਹਿਲੀ ਡੋਜ਼ ਤੋਂ ਚਾਰ ਮਹੀਨੇ ਬਾਅਦ ਵੀ ਦਿੱਤੀ ਜਾ ਸਕਦੀ ਹੈ। ਮਾਹਿਰਾਂ ਨੇ ਆਖਿਆ ਕਿ ਜੇ ਕੈਨੇਡਾ ਵੱਧ ਤੋਂ ਵੱਧ ਲੋਕਾਂ ਨੂੰ ਇਮਿਊਨਾਈਜ਼ ਕਰਨਾ ਚਾਹੁੰਦਾ ਹੈ ਤਾਂ ਅਜਿਹਾ ਕਰ ਸਕਦਾ ਹੈ।
ਕੈਨੇਡਾ ਦੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨਏਸੀਆਈ) ਵੱਲੋਂ ਨਵੀਂ ਸੇਧ ਜਾਰੀ ਕੀਤੀ ਗਈ ਹੈ ਜਿਸ ਵਿੱਚ ਆਖਿਆ ਗਿਆ ਹੈ ਕਿ ਇਸ ਸਮੇਂ ਮਨਜ਼ੂਰ ਵੈਕਸੀਨਜ਼-ਫਾਈਜ਼ਰ-ਬਾਇਓਐਨਟੈਕ, ਮੌਡਰਨਾ ਤੇ ਐਸਟ੍ਰਾਜ਼ੈਨੇਕਾ ਦੀ ਦੂਜੀ ਡੋਜ਼ ਚਾਰ ਮਹੀਨੇ ਬਾਅਦ ਵੀ ਦਿੱਤੀ ਜਾ ਸਕਦੀ ਹੈ ਤੇ ਉਹ ਵੀ ਓਨੀ ਹੀ ਅਸਦਾਰ ਰਹੇਗੀ।ਆਨਲਾਈਨ ਪੋਸਟ ਕੀਤੇ ਇੱਕ ਨਵੇਂ ਬਿਆਨ ਵਿੱਚ ਐਨਏਸੀਆਈ ਨੇ ਸਿਫਾਰਸ਼ ਕੀਤੀ ਹੈ ਕਿ ਕੋਵਿਡ-19 ਦੀ ਸੀਮਤ ਸਪਲਾਈ ਕਾਰਨ ਸਰਕਾਰਾਂ ਅਜਿਹੇ ਲੋਕਾਂ ਦੀ ਗਿਣਤੀ ਵਧਾ ਸਕਦੀਆਂ ਹਨ ਜਿਨ੍ਹਾਂ ਨੇ ਪਹਿਲੀ ਡੋਜ਼ ਲੈ ਲਈ ਹੋਵੇ। ਕਮੇਟੀ ਨੇ ਆਖਿਆ ਕਿ ਦੂਜੀ ਡੋਜ਼ ਚਾਰ ਮਹੀਨੇ ਬਾਅਦ ਵੀ ਲਈ ਜਾ ਸਕਦੀ ਹੈ ਤੇ ਉਸ ਦੇ ਅਸਰ ਉੱਤੇ ਕੋਈ ਫਰਕ ਨਹੀਂ ਪੈਂਦਾ।
ਦੋ ਐਮਆਰਐਨਏ ਵੈਕਸੀਨਜ਼ ਫਾਈਜ਼ਰ ਤੇ ਮੌਡਰਨਾ ਦੀ ਸੰਭਾਵੀ ਸਪਲਾਈ ਦੇ ਆਧਾਰ ਉੱਤੇ ਯੋਗ ਆਬਾਦੀ ਵਿੱਚੋਂ 80 ਫੀ ਸਦੀ ਨੂੰ ਜੂਨ ਦੇ ਅੰਤ ਤੱਕ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਜਾ ਸਕਦੀ ਹੈ। ਇਹ ਉਸ ਸੂਰਤ ਵਿੱਚ ਹੋ ਸਕਦਾ ਹੈ ਜੇ ਵੈਕਸੀਨ ਦੀਆਂ ਡੋਜ਼ਾਂ ਵਿੱਚ ਚਾਰ ਮਹੀਨੇ ਦੇ ਫਰਕ ਦਾ ਸਿਲਸਿਲਾ ਇਸ ਮਹੀਨੇ ਤੋਂ ਲਾਗੂ ਕਰ ਦਿੱਤਾ ਜਾਵੇ ਤੇ ਦੂਜੀਆਂ ਡੋਜ਼ਾਂ ਜੁਲਾਈ ਵਿੱਚ ਦੇਣੀਆਂ ਸ਼ੁਰੂ ਕੀਤੀਆਂ ਜਾਣ।ਐਨਏਸੀਆਈ ਨੇ ਆਖਿਆ ਕਿ ਪਿੱਛੇ ਜਿਹੇ ਕੀਤੀਆਂ ਗਈਆਂ ਸਾਇੰਟਿਫਿਕ ਸਟੱਡੀਜ਼ ਤੋਂ ਇੱਕਠੇ ਕੀਤੇ ਗਏ ਸਬੂਤਾਂ ਉੱਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਉਹ ਇਸ ਨਤੀਜੇ ਉੱਤੇ ਪਹੁੰਚੀ ਹੈ।

Show More

Related Articles

Leave a Reply

Your email address will not be published. Required fields are marked *

Close