Canada

ਕੋਵਿਡ-19 ਦੀ ਨਕਲੀ ਦਵਾਈਆਂ ਸਮੇਤ ਚਾਰ ਵਿਅਕਤੀ ਗਿ੍ਰਫਤਾਰ

ਟੋਰਾਂਟੋ-  ਇੰਟਰਪੋਲ ਅਨੁਸਾਰ ਕੋਵਿਡ-19 ਦੀਆਂ ਜਾਅਲੀ ਵੈਕਸੀਨਜ਼ ਤੋਂ ਵੀ ਸਾਰੇ ਦੇਸ਼ਾਂ ਨੂੰ ਚੌਕਸ ਰਹਿਣ ਦੀ ਲੋੜ ਹੈ। ਮਾਹੌਲ ਐਨਾ ਨਾਜ਼ੁਕ ਹੈ ਕਿ ਇਸ ਸੰਕਟ ਦੀ ਘੜੀ ਦਾ ਫਾਇਦਾ ਚੁੱਕਦਿਆਂ ਕ੍ਰਾਈਮ ਨੈੱਟਵਰਕਸ ਵੱਲੋਂ ਦੇਸ਼ਾਂ ਨੂੰ ਸੁਖਾਲੇ ਢੰਗ ਨਾਲ ਆਪਣਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਜਾਅਲੀ ਡੋਜ਼ਾਂ ਬਾਰੇ ਐਲਰਟ ਜਾਰੀ ਕਰਕੇ ਇੰਟਰਪੋਲ ਨੇ ਦੱਸਿਆ ਕਿ ਸਾਊਥ ਅਫਰੀਕਾ ਵਿੱਚ ਜਾਅਲੀ ਵੈਕਸੀਨ ਦੀਆਂ 2400 ਡੋਜ਼ਾਂ ਬਰਾਮਦ ਕੀਤੀਆਂ ਗਈਆਂ। ਏਜੰਸੀ ਨੇ ਇੱਕ ਬਿਆਨ ਜਾਰੀ ਕਰਕੇ 3 ਮਿਲੀਅਨ ਮਾਸਕਸ ਵੀ ਜ਼ਬਤ ਕੀਤੇ ਗਏ ਤੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।ਚੀਨ ਵਿੱਚ ਕੋਵਿਡ-19 ਵੈਕਸੀਨ ਦੀਆਂ 3000 ਡੋਜ਼ਾਂ ਬਰਾਮਦ ਕੀਤੀਆਂ ਗਈਆਂ ਦੇ 80 ਮਸ਼ਕੂਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇੰਟਰਪੋਲ ਦੇ ਸਕੱਤਰ ਜਨਰਲ ਜਰਗਨ ਸਟੌਕ ਦਾ ਕਹਿਣਾ ਹੈ ਕਿ ਇਹ ਅਸਲ ਤਸਵੀਰ ਦਾ ਮਾਮੂਲੀ ਹਿੱਸਾ ਹੈ।
ਇੰਟਰਪੋਲ ਵੱਲੋਂ ਆਮ ਜਨਤਾ ਲਈ ਇਹ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਵੈਕਸੀਨਜ਼ ਆਨਲਾਈਨ ਨਹੀਂ ਵੇਚੀਆਂ ਜਾ ਰਹੀਆਂ ਸੋ ਇਨ੍ਹਾਂ ਨੂੰ ਆਨਲਾਈਨ ਖਰੀਦਿਆ ਵੀ ਨਾ ਜਾਵੇ।

Show More

Related Articles

Leave a Reply

Your email address will not be published. Required fields are marked *

Close