Canada

ਕੈਲਗਰੀ ਨਿਵਾਸੀ ਸ. ਪ੍ਰੀਤਮ ਰਾਏ ਅਤੇ ਸੁਹਿਤਮ ਰਾਏ ਨੂੰ ਸਦਮਾ, ਪਿਤਾ ਸ. ਹਰਜੀਤ ਸਿੰਘ ਰਾਏ ਦਾ ਦੇਹਾਂਤ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਦੇ ਬੜੇ ਹੀ ਸਤਿਕਾਰਯੋਗ ਸ. ਹਰਜੀਤ ਸਿੰਘ ਰਾਏ ਜੀ ਦਾ ਅੱਜ ਮਿਤੀ 4 ਮਾਰਚ ਨੂੰ ਤੜਕੇ ਬੀਮਾਰੀ ਦੇ ਚੱਲਦੇ ਦੇਹਾਂਤ ਹੋ ਗਿਆ। ਉਹ 92 ਸਾਲ ਦੇ ਸਨ। ਸ. ਹਰਜੀਤ ਸਿੰਘ ਰਾਏ ਲੰਮੇ ਸਮੇਂ ਤੋਂ ਕੈਲਗਰੀ ਵਿਚ ਰਹਿ ਰਹੇ ਸਨ। ਉਨ੍ਹਾਂ ਦਾ ਆਪਣਾ ਰੀਅਲ ਅਸਟੇਟ ਦਾ ਕਾਰੋਬਾਰ ਸੀ। ਕੈਲਗਰੀ ਦੀ ਬਹੁਤ ਹੀ ਜਾਣੀ ਪਛਾਣੀ ਅਤੇ ਸਤਿਕਾਰਯੋਗ ਸ਼ਖਸੀਅਤ ਸ. ਹਰਜੀਤ ਸਿੰਘ ਰਾਏ ਸਿਆਸੀ ਅਤੇ ਸਮਾਜਿਕ ਗਤੀਵਿਧੀਆਂ ਵਿਚ ਵੀ ਵੱਧ ਚੜ੍ਹ ਕੇ ਸ਼ਾਮਲ ਹੁੰਦੇ ਸਨ। ਕਮਿਊਨਿਟੀ ਲਈ ਕੀਤੀਆਂ ਪ੍ਰਾਪਤੀਆਂ ਲਈ ਉਹ ਹਮੇਸ਼ਾ ਯਾਦ ਰੱਖੇ ਜਾਣਗੇ। ਉਨ੍ਹਾਂ ਦੇ ਸਪੁੱਤਰ ਸ. ਪ੍ਰੀਤਮ ਰਾਏ (403-617-2425) ਅਤੇ ਸੁਹਿਤਮ ਰਾਏ (403-226-2222) ਨਾਲ ਫੋਨ ’ਤੇ ਦੁੱਖ ਸਾਂਝਾ ਕਰਨ ਦੇ ਲਈ ਕਾਲ ਕਰ ਸਕਦੇ ਹੋ।
ਅਦਾਰਾ ਦੇਸ ਪੰਜਾਬ ਟਾਈਮਜ਼ ਸ. ਹਰਜੀਤ ਸਿੰਘ ਰਾਏ ਦੇ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਵਾਸ ਦੇਣ ਅਤੇ ਪਰਿਵਾਰ ਨੂੰ ਰੱਬ ਦਾ ਭਾਣਾ ਮੰਨਣ ਦਾ ਬੱਲ ਬਖਸ਼ਣ।

Show More

Related Articles

Leave a Reply

Your email address will not be published. Required fields are marked *

Close