Canada

ਕੈਨੇਡਾ ਵਿਚ ਕਰੋਨਾ ਟੀਕਾਕਰਨ ਦੀ ਰਫਤਾਰ ਟ੍ਰੈਕ ’ਤੇ : ਜਸਟਿਨ ਟਰੂਡੋ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਹ ਹਾਲ ਦੀ ਘੜੀ ਇਹ ਆਖਣ ਲਈ ਤਿਆਰ ਨਹੀਂ ਹਨ ਕਿ ਕੈਨੇਡਾ ਵਿੱਚ ਟੀਕਾਕਰਣ ਤੇਜ਼ੀ ਨਾਲ ਹੋਵੇਗਾ। ਪਰ ਇਸ ਗੱਲ ਲਈ ਉਹ ਪੂਰੀ ਤਰ੍ਹਾਂ ਸਕਾਰਾਤਮਕ ਹਨ ਕਿ ਅਜਿਹਾ ਹੋਵੇਗਾ।
ਬਾਇਡਨ ਵੱਲੋਂ ਅਮਰੀਕਾ ਵਿੱਚ ਟੀਕਾਕਰਣ ਵਿੱਚ ਲਿਆਂਦੀ ਗਈ ਤੇਜ਼ੀ ਦੇ ਸਬੰਧ ਵਿੱਚ ਬੁੱਧਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੈਨੇਡਾ ਦੇ ਟੀਕਾਕਰਣ ਦੀ ਰਫਤਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਅਸੀਂ ਪੂਰੀ ਤਰ੍ਹਾਂ ਟਰੈਕ ਉੱਤੇ ਹਾਂ ਤੇ ਸਗੋਂ ਮਾਰਚ ਦੇ ਅੰਤ ਤੱਕ ਅਸੀਂ ਜਿੱਥੇ ਹੋਣਾ ਚਾਹੁੰਦੇ ਸੀ ਉਸ ਨਾਲੋਂ ਵੀ ਸਾਡਾ ਸ਼ਡਿਊਲ ਐਡਵਾਂਸ ਹੀ ਚੱਲ ਰਿਹਾ ਹੈ।
ਪਹਿਲੇ ਮਹੀਨਿਆਂ ਵਿੱਚ ਵੈਕਸੀਨ ਦੀ ਡਲਿਵਰੀ ਵਿੱਚ ਹੋਈ ਦੇਰ ਕਾਰਨ ਮਾਸ ਵੈਕਸੀਨੇਸ਼ਨ ਕੈੱਪੇਨ ਵਿੱਚ ਹੋਈ ਦੇਰ ਨੂੰ ਪ੍ਰਧਾਨ ਮੰਤਰੀ ਦਰੁਸਤ ਹੁੰਦਾ ਵੇਖਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਜਿੰਨੀ ਵੈਕਸੀਨ ਦੀ ਸਾਨੂੰ ਲੋੜ ਹੈ ਜੇ ਉਹ ਸਮਾਂ ਰਹਿੰਦਿਆਂ ਸਾਨੂੰ ਹਾਸਲ ਹੋ ਜਾਂਦੀ ਹੈ ਤਾਂ ਅਸੀਂ ਮਾਰ ਨਹੀਂ ਖਾਵਾਂਗੇ।ਫੈਡਰਲ ਸਰਕਾਰ ਵੱਲੋਂ ਇਹ ਤਹੱਈਆ ਪ੍ਰਗਟਾਇਆ ਗਿਆ ਸੀ ਕਿ ਜਿਹੜੇ ਕੈਨੇਡੀਅਨ ਟੀਕਾਕਰਣ ਕਰਵਾਉਣਾ ਚਾਹੁੰਦੇ ਹਨ ਉਨ੍ਹਾਂ ਦਾ ਸਤੰਬਰ ਦੇ ਅੰਤ ਤੱਕ ਟੀਕਾਕਰਣ ਹੋ ਜਾਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਹੋਰਨਾਂ ਵੈਕਸੀਨਜ਼ ਨੂੰ ਹਰੀ ਝੰਡੀ ਦੇ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਦੀ ਸਪਲਾਈ ਜਲਦ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਟੀਚਾ ਸਮੇਂ ਤੋਂ ਪਹਿਲਾਂ ਪੂਰਾ ਕੀਤਾ ਜਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close