Canada

ਕੈਨੇਡਾ ਡੇ ਤੋਂ ਪਹਿਲਾਂ ਹਰੇਕ ਕੈਨੇਡੀਅਨ ਨੂੰ ਕੋਵਿਡ ਦੀ ਇਕ ਡੋਜ਼ ਲੱਗਣ ਦੀ ਉਮੀਦ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਨੇਡਾ, ਕੋਵਿਡ-19 ਦੇ ਸਬੰਧ ਵਿੱਚ ਚੌਥੀ ਵੈਕਸੀਨ ਨੂੰ ਮਨਜ਼ੂਰੀ ਦੇਣ ਦੇ ਨੇੜੇ ਪਹੁੰਚ ਚੁੱਕਿਆ ਹੈ, ਇਸ ਨਾਲ ਇਹ ਸੰਭਾਵਨਾ ਵੱਧ ਜਾਵੇਗੀ ਕਿ ਕੈਨੇਡਾ ਡੇਅ ਤੋਂ ਪਹਿਲਾਂ ਹਰ ਬਾਲਗ ਕੈਨੇਡੀਅਨ ਨੂੰ ਘੱਟੋ ਘੱਟ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲੱਗ ਜਾਵੇਗੀ।
ਹੈਲਥ ਕੈਨੇਡਾ ਦੀ ਚੀਫ ਮੈਡੀਕਲ ਐਡਵਾਈਜ਼ਰ ਡਾ· ਸੁਪਰਿਆ ਸ਼ਰਮਾ ਨੇ ਓਟਵਾ ਤੋਂ ਵਰਚੂਅਲ ਨਿਊਜ਼ ਕਾਨਫਰੰਸ ਵਿੱਚ ਆਖਿਆ ਕਿ ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਦਾ ਮੁਲਾਂਕਣ ਬਿਲਕੁਲ ਸਹੀ ਢੰਗ ਨਾਲ ਚੱਲ ਰਿਹਾ ਹੈ। ਸਾਨੂੰ ਆਸ ਹੈ ਕਿ ਜਲਦ ਹੀ ਇਹ ਮੁਲਾਂਕਣ ਮੁਕੰਮਲ ਕਰ ਲਿਆ ਜਾਵੇਗਾ ਅਤੇ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੀ ਇਸ ਸਬੰਧ ਵਿੱਚ ਫੈਸਲਾ ਵੀ ਲੈ ਲਿਆ ਜਾਵੇਗਾ।
ਪਿਛਲੇ ਵੀਕੈਂਡ ਜੌਹਨਸਨ ਐਂਡ ਜੌਹਨਸਨ ਨੂੰ ਅਮਰੀਕਾ ਵਿੱਚ ਮਨਜ਼ੂਰੀ ਦਿੱਤੀ ਗਈ। ਹੁਣ ਜਲਦ ਹੀ ਇਹ ਕੈਨੇਡਾ ਵੱਲੋਂ ਮਨਜ਼ੂਰਸ਼ੁਦਾ ਵੈਕਸੀਨਜ਼ ਫਾਈਜ਼ਰ-ਬਾਇਓਐਨਟੈਕ, ਮੌਡਰਨਾ ਤੇ ਆਕਸਫੋਰਡ-ਐਸਟ੍ਰਾਜ਼ੈਨੇਕਾ ਦੀ ਸੂਚੀ ਵਿੱਚ ਸ਼ਾਮਲ ਹੋਣ ਜਾ ਰਹੀ ਹੈ। ਫਾਈਜ਼ਰ ਤੇ ਮੌਡਰਨਾ ਦਸੰਬਰ ਤੋਂ ਹੀ ਵਰਤੋਂ ਵਿੱਚ ਹਨ। ਹੁਣ ਤੱਕ 1·5 ਮਿਲੀਅਨ ਕੈਨੇਡੀਅਨਾਂ ਨੂੰ ਇਨ੍ਹਾਂ ਵੈਕਸੀਨਜ਼ ਵਿੱਚੋਂ ਇੱਕ ਦੀ ਪਹਿਲੀ ਡੋਜ਼ ਦਿੱਤੀ ਜਾ ਚੁੱਕੀ ਹੈ।
ਇਸ ਦੌਰਾਨ ਕੈਨੇਡਾ ਦੇ ਡਿਪਟੀ ਚੀਫ ਪਬਲਿਕ ਹੈਲਥ ਅਧਿਕਾਰੀ ਡਾ· ਹੌਵਰਡ ਨਜ਼ੂ ਨੇ ਆਖਿਆ ਕਿ ਹੁਣ ਜਦੋਂ ਨਵੀਆਂ ਵੈਕਸੀਨਜ਼ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ ਤਾਂ ਬਹੁਤ ਸਾਰੇ ਕੈਨੇਡੀਅਨਾਂ ਦੇ ਹੋਰ ਤੇਜ਼ੀ ਨਾਲ ਜਲਦ ਤੋਂ ਜਲਦ ਵੈਕਸੀਨੇਟ ਹੋਣ ਦੀ ਸੰਭਾਵਨਾ ਵਧੀ ਹੈ।

Show More

Related Articles

Leave a Reply

Your email address will not be published. Required fields are marked *

Close