International

ਇੰਗਲੈਂਡ ’ਚ ਲੱਗੇਗਾ ਪਹਿਲੀ ਵਿਸ਼ਵ ਜੰਗ ਦੇ ਪਾਇਲਟ ਸਿੱਖ ਦਾ ਬੁੱਤ

ਲੰਡਨ- ਇੰਗਲੈਂਡ ਵਿੱਚ ਪਹਿਲੀ ਵਿਸ਼ਵ ਜੰਗ ਦੇ ਪਾਇਲਟ ਸਿੱਖ ਹਰਦਿੱਤ ਸਿੰਘ ਮਲਿਕ ਦਾ ਬੁੱਤ ਲੱਗੇਗਾ, ਜੋ ਕਿ ਸਾਉਥੈਂਪਟਨ ਦੇ ਸਮੁੰਦਰੀ ਸ਼ਹਿਰ ਦੇ ਅਜਾਇਬ ਘਰ ਵਿੱਚ ਸਥਾਪਤ ਕੀਤਾ ਜਾਵੇਗਾ। ਵਿਸ਼ਵ ਯੁੱਧ ’ਚ ਹਿੱਸਾ ਲੈਣ ਵਾਲੇ 13 ਲੱਖ ਸਿੱਖਾਂ ’ਚੋਂ ਕੈਪਟਨ ਮਲਿਕ ਇਕ ਸਨ। 90 ਸਾਲ ਦੀ ਉਮਰ ’ਚ 1985 ’ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਹਰਦਿੱਤ ਸਿੰਘ ਰੁਆਇਲ ਫਲਾਇੰਗ ਕੋਰ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਭਾਰਤੀ ਸਨ। ਉਹ ਪਹਿਲੀ ਵਿਸ਼ਵ ਜੰਗ ਵਿੱਚ ਜ਼ਿੰਦਾ ਬਚਣ ਵਾਲੇ ਪਾਇਲਟ ਸਨ। ਫਲਾਇੰਗ ਸਿੱਖ ਦੇ ਲਈ ਪੱਗੜੀ ਤੇ ਫਿੱਟ ਹੋਣ ਲਈ ਸਪੈਸ਼ਲ ਹੈਲਮੇਟ ਬਣਾਇਆ ਗਿਆ ਸੀ। ਹਰਦਿੱਤ ਸਿੰਘ ਆਰ।ਐਫ।ਸੀ। ਅਤੇ ਆਰ।ਏ।ਐਫ।ਨਾਲ ਉਡਾਣਾਂ ਭਰਨ ਵਾਲੇ 4 ਭਾਰਤੀ ਪਾਇਲਟਾਂ ’ਚੋਂ ਬਚ ਜਾਣ ਵਾਲੇ ਦੋ ਪਾਇਲਟਾਂ ’ਚੋਂ ਇੱਕ ਸਨ।
ਉਨ੍ਹਾਂ ਦਾ ਬੁੱਤ ਸਥਾਪਤ ਕਰਨ ਲਈ ਕਮਿਊਨਿਟੀ ਹੈਂਮਪਸ਼ਾਇਰ ਐਂਡ ਡੋਰਸੇਟ ਅਤੇ ਸਾਊਥਹੈਂਪਟਨ ਕੌਂਸਲ ਆਫ ਗੁਰਦੁਆਰਾ ਨੇ ਇੱਕ ਮੁਹਿੰਮ ਚਲਾਈ ਸੀ। ਵੈਸਟ ਮਿਡਲੈਂਡ ਦੇ ਮਸ਼ਹੂਰ ਬੁੱਤ ਤਰਾਸ਼ ਲਿਊਕ ਪੈਰੀ ਵਲੋਂ ਇਸ ਨੂੰ ਤਿਆਰ ਕੀਤਾ ਜਾਵੇਗਾ। ਇਸ ਯਾਦਗਰ ਲਈ ਵੰਨ ਕਮਿਊਨਿਟੀ ਹੈਂਮਪਸ਼ਾਇਰ ਐਂਡ ਡੌਰੈਸਟ ਅਤੇ ਸਾਊਥਹੈਂਪਟਨ ਕੌਂਸਲ ਆਫ ਗੁਰਦੁਆਰਾ ਵਲੋਂ ਬੁੱਤ ਦੇ ਨਮੂਨੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

Show More

Related Articles

Leave a Reply

Your email address will not be published. Required fields are marked *

Close