Punjab

ਇਟਲੀ ਤੋਂ ਪਰਤੇ ਐਨਆਰਆਈ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਵਿਚ ਸਹੁਰਿਆਂ ਨੂੰ ਦੱਸਿਆ ਜ਼ਿੰਮੇਵਾਰ

ਨਵਾਂ ਸ਼ਹਿਰ- ਪੰਜਾਬ ਦੇ ਨਵਾਂ ਸ਼ਹਿਰ ਵਿਚ ਪਿੰਡ ਮਹੰਤ ਗੁਰਬਚਨ ਦਾਸ ਨਗਰ ਵਿਚ ਇੱਕ ਐਨਆਰਆਈ ਨੇ ਅਪਣੇ ਹੀ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਗਾਰਡਰ ਨਾਲ ਬੰਨ੍ਹੀ ਰੱਸੀ ’ਤੇ ਲਟਕਦੀ ਮਿਲੀ। ਮ੍ਰਿਤਕ ਬੀਤੀ ਜਨਵਰੀ ਮਹੀਨੇ ਵਿਚ ਹੀ ਇਟਲੀ ਤੋਂ ਪਰਤਿਆ ਸੀ। ਪੁਲਿਸ ਨੂੰ ਘਟਨਾ ਸਥਾਨ ਤੋਂ ਇੱਕ ਸੁਸਾਈਡ ਨੋਟ ਮਿਿਲਆ ਹੈ, ਇਸ ਵਿਚ ਉਸ ਨੇ ਸਹੁਰਿਆਂ ਨੂੰ ਜਾਨ ਦੇਣ ਦੇ ਲਈ ਜ਼ਿੰਮੇਵਾਰ ਦੱਸਿਆ ਹੈ। ਰਾਜੀਵ ਕੁਮਾਰ ਥਾਣਾ ਮੁਖੀ ਬਹਿਰਾਮ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ 33 ਸਾਲ ਦੇ ਮੁਕੇਸ ਕੁਮਾਰ ਦੇ ਰੂਪ ਵਿਚ ਹੋਈ ਹੈ। ਉਹ ਨੌਕਰੀ ਦੇ ਸਿਲਸਿਲੇ ਵਿਚ ਇਟਲੀ ਗਿਆ ਸੀ, ਮ੍ਰਿਤਕ ਦੀ ਮਾਂ ਦੇ ਬਿਆਨਾਂ ਅਤੇ ਸੁਸਾਈਡ ਨੋਟ ਦੇ ਆਧਾਰ ’ਤੇ ਮ੍ਰਿਤਕ ਦੀ ਪਤਨੀ ਪਰਵੀਨ ਕੌਰ, ਸੱਸ ਸੁਰਜੀਤ ਕੌਰ, ਸਹੁਰਾ ਅਜੀਤ ਰਾਮ ਅਤੇ ਸਾਲੇ ਮਨੋਜ ਕੁਮਾਰ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਥਾਦਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਮੁਕੇਸ਼ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਉਹ ਅਪਣੀ ਬਜ਼ੁਰਗ ਮਾਂ ਅਤੇ ਪਤਨੀ ਦੇ ਨਾਲ ਰਹਿੰਦਾ ਸੀ। ਜਨਵਰੀ ਵਿਚ ਹੀ ਉਹ ਇਟਲੀ ਤੋਂ ਪਰਤਿਆ ਸੀ। ਲੇਕਿਨਂ ਉਸ ਦੀ ਪਤਨੀ ਪਰਵੀਨ ਕੌਰ ਪੇਕੇ ਗਏ ਹੋਈ ਸੀ। ਜਦ ਮੁਕੇਸ਼ ਪਤਨੀ ਨੂੰ ਲੈਣ ਗਿਆ ਤਾਂ ਉਸ ਦੇ ਸਹੁਰੇ ਵਾਲਿਆਂ ਨੇ ਧੀ ਨੂੰ ਭੇਜਣ ਦੀ ਬਜਾਏ ਉਸ ਨੂੰ ਅਤੇ ਉਸ ਦੀ ਮਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਨਿਰਾਸ਼ ਹੋ ਕੇ ਮੁਕੇਸ਼ ਨੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਾਂ ਨੇ ਪੁੱਤ ਨੂੰ ਦੇਖਿਆ ਤਾਂ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਗੁਆਂਢੀਆਂ ਨੇ ਹੀ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ।

Show More

Related Articles

Leave a Reply

Your email address will not be published. Required fields are marked *

Close