National

ਪੁੱਠੀ ਪੈ ਸਕਦੀ ਹੈ ਸਿੱਧੂ ਦੀ ‘ਗੁਗਲੀ’ ਹਾਈ ਕਮਾਨ ਨੇ ਅਖਤਿਆਰ ਕੀਤਾ ਸਖਤ ਰੁਖ਼

ਨਵੀਂ ਦਿੱਲੀ- ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਕਾਰਨ ਹੋਈ ਫਜ਼ੀਹਤ ਤੋਂ ਨਾਰਾਜ਼ ਕਾਂਗਰਸ ਹਾਈਕਮਾਨ ਨੇ ਸਾਫ਼ ਸੰਕੇਤ ਦਿੱਤੇ ਹਨ ਕਿ ਪਾਰਟੀ ਹੁਣ ਸਾਬਕਾ ਕ੍ਰਿਕਟਰ ਦੇ ਨਖ਼ਰੇ ਨਹੀਂ ਚੁੱਕੇਗੀ। ਸਿੱਧੂ ਅਸਤੀਫ਼ਾ ਵਾਪਸ ਲੈਣ ਦੀਆਂ ਸ਼ਰਤਾਂ ’ਤੇ ਅਡ਼ੇ ਹੋਏ ਹਨ ਤਾਂ ਕਾਂਗਰਸ ਪੰਜਾਬ ’ਚ ਨਵਾਂ ਪ੍ਰਧਾਨ ਨਿਯੁਕਤ ਕਰੇਗੀ। ਸਿੱਧੂ ’ਤੇ ਸਿਆਸੀ ਦਬਾਅ ਬਣਾਉਣ ਲਈ ਕਾਂਗਰਸ ਲੀਡਰਸ਼ਿਪ ਨੇ ਨਵੇਂ ਪ੍ਰਦੇਸ਼ ਪ੍ਰਧਾਨ ਦੇ ਬਦਲਵੇਂ ਨਾਵਾਂ ’ਤੇ ਗੌਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਦਬਾਅ ਤੋਂ ਬਾਅਦ ਹਾਈਕਮਾਨ ਨੇ ਸਿੱਧੂੁ ਨੂੰ ਸਾਫ਼ ਸੰਦੇਸ਼ ਦੇ ਦਿੱਤਾ ਹੈ ਕਿ ਪੰਜਾਬ ’ਚ ਪਾਰਟੀ ਨੂੰ ਅਰਾਜਕ ਸਥਿਤੀ ’ਚ ਪਹੁੰਚਾਉਣ ਦੀ ਉਨ੍ਹਾਂ ਦਾ ਤਾਜ਼ਾ ਕੋਸ਼ਿਸ਼ ਤੋਂ ਬਾਅਦ ਹਾਈਕਮਾਨ ਸੁਲਾਹ ਸਫ਼ਾਈ ਦਾ ਸੰਵਾਦ ਨਹੀਂ ਕਰੇਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਪੰਜਾਬ ਕਾਂਗਰਸ ਦੇ ਆਗੂ ਹੀ ਸਿੱਧੂ ਨਾਲ ਸੁਲਾਹ ਦੀ ਗੱਲ ਕਰਨਗੇ।

Show More

Related Articles

Leave a Reply

Your email address will not be published. Required fields are marked *

Close