International

ਇਟਲੀ ਵਿੱਚ ਕਾਮਿਆਂ ਵੱਲੋਂ ਆਪਣੇ ਹੱਕਾਂ ਲਈ ਚੱਕਾ ਜਾਮ

ਰੋਮ,- ਇਟਲੀ ਦੀ ਨੈਸ਼ਨਲ ਪੱਧਰ ਦੀ ਪ੍ਰਸਿੱਧ ਕੰਪਨੀ ਰਿਸਪਾਰਮੀਓ ਕਾਸਾਂ ਵਿੱਚ ਗਲੋਬਲ ਲੌਜਸਟੀਕਾ ਕੰਪਨੀ ਵਿਰੁੱਧ ਸੂਬਾ ਲਾਸੀਓ ਦੇ ਸ਼ਹਿਰ ਪੋਮੇਸੀਆ ਵਿਖੇ ਕੰਮ ਕਰ ਰਹੇ ਲਗਭਗ 130 ਤੋਂ ਵੱਧ ਵਰਕਰਾਂ ‘ਚੋਂ ਨੱਬੇ ਦੇ ਕਰੀਬ ਵਰਕਰਾਂ ਵੱਲੋਂ ਕੰਪਨੀ ਦੀਆਂ ਗਲਤ ਨੀਤੀਆਂ ਦੇ ਖਿਲਾਫ ਤੇ ਪਿਛਲੇ ਦੋ ਮਹੀਨਿਆਂ ਦੀਆਂ ਵਰਕਰਾਂ ਨੂੰ ਤਨਖਾਹ ਨਾ ਦੇਣ ਕਰ ਕੇ ਹੜਤਾਲ ਕੀਤੀ ਹੋਈ ਹੈ।
ਇਸ ਬਾਰੇ ਇਟਲੀ ਦੀ ਸੰਸਥਾ ਉਜੀਐਲ ਦੇ ਸਿੰਡੀਕੇਟ ਕ੍ਰੀਸਤੀਆਨੋ ਵੱਲੋਂ ਪ੍ਰੈਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਵਰਕਰਾਂ ਦੇ ਨੈਸ਼ਨਲ ਪੱਧਰ ਉੱਤੇ ਮਿਲਣ ਵਾਲੇ ਹੱਕਾਂ ਲਈ ਗਲੋਬਲ ਲੋਜੀਸਟੀਕਾ ਅਤੇ ਰਿਸਪਾਰਮੀਓ ਕਾਸਾਂ ਕੰਪਨੀ ਦੇ ਵਿਰੁੱਧ ਲੜ ਰਹੇ ਹਾਂ, ਕਿਉਂਕਿ ਇਹ ਕੰਪਨੀ ਵੱਲੋਂ ਵਰਕਰਾਂ ਦੇ ਹੱਕਾਂ ਨੂੰ ਦੱਬ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ, ਜੋ ਇਟਲੀ ਭਰ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਹੈ, ਉਨ੍ਹਾਂ ਦਾ ਮਕਸਦ ਸਰਕਾਰ ਤੇ ਪ੍ਰਾਈਵੇਟ ਅਦਾਰਿਆਂ ਵੱਲੋਂ ਵਰਕਰਾਂ ਦੇ ਹੱਕਾਂ ਉੱਤੇ ਡਾਕੇ ਮਾਰਨ ਵਾਲੇ ਲੋਕਾਂ ਨੂੰ ਰੋਕਣਾ ਹੁੰਦਾ ਹੈ।ਸੂਬੇ ਦੀ ਰਾਜਨੀਤਕ ਪਾਰਟੀ ‘ਲੇਗਾ’ ਦੇ ਸੂਬਾ ਸਲਾਹਕਾਰ ਦਾਨੈਲੇ ਜਾਨੀਨੀ ਨੇ ਵੀ ਇਸ ਕੰਪਨੀ ਦੇ ਅਧਿਕਾਰੀਆਂ ਦੀ ਸਖਤ ਆਲੋਚਨਾ ਕੀਤੀਹੈ ਅਤੇ ਉਨ੍ਹਾਂ ਕਿਹਾ ਕਿ ਜੇ ਕੰਪਨੀ ਵਰਕਰਾਂ ਨਾਲ ਸਮਝੌਤਾ ਨਹੀਂ ਕਰਦੀ ਅਤੇ ਉਨ੍ਹਾਂ ਦੇ ਬਣਦੇ ਭੱਤੇ ਤੇ ਉਨ੍ਹਾਂ ਦੀ ਰਹਿੰਦੀ ਦੋ ਮਹੀਨਿਆਂ ਦੀ ਤਨਖਾਹ ਨਾ ਦੇਵਗੀ ਤਾਂ ਉਨ੍ਹਾਂ ਦੀ ਪਾਰਟੀ ਵੱਲੋਂ ਕੰਪਨੀ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Show More

Related Articles

Leave a Reply

Your email address will not be published. Required fields are marked *

Close